ਪੰਜਾਬ

punjab

ETV Bharat / bharat

ਅੰਬਾਲਾ ਛਾਉਣੀ ਵਿੱਚ ਤਾਇਨਾਤ ਕੀਤੇ ਜਾਣਗੇ ਰਾਫ਼ੇਲ - ਅੰਬਾਲਾ ਹਵਾਈ ਫ਼ੌਜ ਸਟੇਸ਼ਨ

ਲੜਾਕੂ ਜਹਾਜ਼ ਰਾਫੇਲ ਦੀ ਤਾਇਨਾਤੀ ਅੰਬਾਲਾ ਹਵਾਈ ਫ਼ੌਜ ਸਟੇਸ਼ਨ 'ਤੇ ਕੀਤੀ ਜਾਵੇਗੀ। ਇਸ ਨੂੰ ਲੈ ਕੇ ਤਿਅਰੀਆਂ ਚੱਲ ਰਹੀਆਂ ਹਨ। ਰਾਫ਼ੇਲ ਨੂੰ ਲੈ ਕੇ 17 ਗੋਲਡਨ ਐਰੋ ਸਕੁਆਰਡਨ ਦਾ ਪੁਨਰਗਠਨ ਕੀਤਾ ਜਾਵੇਗਾ।

ਫ਼ੋਟੋ।

By

Published : Sep 10, 2019, 11:11 AM IST

ਅੰਬਾਲਾ: ਫ਼ਰਾਂਸ ਤੋਂ ਖਰੀਦੇ ਜਾਣ ਵਾਲੇ ਲੜਾਕੂ ਜਹਾਜ਼ ਰਾਫੇਲ ਦੀ ਛੇਤੀ ਦੀ ਭਾਰਤ ਵਿੱਚ ਐੱਟਰੀ ਹੋਵੇਗੀ ਜਿਸ ਨੂੰ ਲੈ ਕੇ ਪੂਰਾ ਦੇਸ਼ ਕਾਫੀ ਉਤਸ਼ਾਹਿਤ ਹੈ। ਲੜਾਕੂ ਜਹਾਜ਼ ਰਾਫੇਲ ਦੀ ਤਾਇਨਾਤੀ ਅੰਬਾਲਾ ਹਵਾਈ ਫ਼ੌਜ ਸਟੇਸ਼ਨ 'ਤੇ ਕੀਤੀ ਜਾਵੇਗੀ। ਇਸ ਨੂੰ ਲੈ ਕੇ ਕਾਫੀ ਤਿਅਰੀਆਂ ਚੱਲ ਰਹੀਆਂ ਹਨ।

ਰਾਫੇਲ ਨੂੰ ਉਡਾਉਣ ਲਈ ਕਾਰਗਿਲ ਦੀ ਜੰਗ ਵਿੱਚ ਹੀਰੋ ਰਹੀ 17 ਗੋਲਡਨ ਐਰੋ ਸਕੁਆਰਡਨ ਦੀ ਇੱਕ ਵਾਰ ਮੁੜ ਬਹਾਲੀ ਕੀਤੀ ਗਈ ਹੈ। ਇਸ ਲਈ ਮੰਗਲਵਾਰ ਨੂੰ ਇੱਥੇ ਬਹਾਲੀ ਪ੍ਰੋਗਰਾਮ ਹੋਵੇਗਾ। ਇਸ ਪ੍ਰੋਗਰਾਮ ਵਿੱਚ ਹਵਾਈ ਫੌ਼ਜ ਦੇ ਮੁਖੀ ਬੀਐੱਸ ਧਨੋਆ ਵੀ ਆਉਣਗੇ। ਦੱਸ ਦਈਏ ਕਿ 3 ਸਾਲ ਪਹਿਲਾਂ ਸਕੁਆਰਡਨ ਨੂੰ ਹਵਾਈ ਫ਼ੌਜ ਨੇ ਭੰਗ ਕਰ ਦਿੱਤਾ ਸੀ।

ਇਸੇ ਮਹੀਨੇ ਮਿਲੇਗਾ ਰਾਫੇਲ
ਕਾਰਗਿਲ ਦੀ ਲੜਾਈ ਵਿੱਚ ਹੀਰੋ ਰਹੀ 17 ਗੋਲਡਨ ਐਰੋ ਸਕੁਆਰਡਨ ਰਾਫੇਲ ਉਡਾਉਣ ਵਾਲੀ ਪਹਿਲੀ ਸਕੁਆਰਡਨ ਹੋਵੇਗੀ। ਏਅਰਫੋਰਸ ਦੇ ਗਰੁੱਪ ਕੈਪਟਨ ਅਨੁਪਮ ਬੈਨਰਜੀ ਨੇ ਦੱਸਿਆ ਕਿ ਅੰਬਾਲਾ ਵਿੱਚ ਗੋਲਡਨ ਏਰੋ ਸਕੁਆਰਡਨ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ। ਫਰਾਂਸ ਤੋਂ 36 ਰਾਫੇਲ ਖ਼ਰੀਦੇ ਜਾ ਰਹੇ ਹਨ। ਇਨ੍ਹਾਂ ਨੂੰ ਪਾਕਿਸਤਾਨ ਸਰਹੱਦ ਕੋਲ ਅੰਬਾਲਾ ਅਤੇ ਚੀਨ ਦੀ ਸਰਹੱਦ ਕੋਲ ਹਾਸ਼ੀਮਾਰਾ ਏਅਰਬੇਸ 'ਤੇ ਤਾਇਨਾਤ ਕੀਤਾ ਜਾਵੇਗਾ।

ਰਾਫੇਲ ਦੀ ਖ਼ਾਸੀਅਤ
ਰਾਫੇਲ ਇੱਕ ਬਹੁਤ ਹੀ ਉਪਯੋਗੀ ਜਹਾਜ ਹੈ। ਇਸ ਦੇ ਇੱਕ ਜਹਾਜ਼ ਨੂੰ ਬਣਾਉਣ ਵਿੱਚ 70 ਮੀਲੀਅਨ ਦੀ ਖਰਚ ਆਉਂਦਾ ਹੈ। ਇਸ ਜਹਾਜ਼ ਦੀ ਲੰਬਾਈ 15.27 ਮੀਟਰ ਹੁੰਦੀ ਹੈ ਅਤੇ ਇਸ ਵਿੱਚ 1 ਜਾਂ 2 ਪਾਇਲਟ ਹੀ ਬੈਠ ਸਕਦੇ ਹਨ।

ਇਸ ਜਹਾਜ਼ ਦੀ ਖ਼ਾਸੀਅਤ ਇਹ ਹੈ ਕਿ ਇਹ ਉੱਚੇ ਇਲਾਕਿਆਂ ਵਿੱਚ ਵੀ ਲੜਨ ਵਿੱਚ ਮਾਹਿਰ ਹੈ। ਰਾਫੇਲ ਇੱਕ ਮਿੰਟ ਵਿੱਚ 60 ਹਜ਼ਾਰ ਫੁੱਟ ਦੀ ਉਚਾਈ ਤੱਕ ਜਾ ਸਕਦਾ ਹੈ। ਇਹ ਜ਼ਿਆਦਾਤਰ 24,500 ਕਿਲੋਗ੍ਰਾਮ ਦਾ ਭਾਰ ਚੁੱਕ ਕੇ ਉੱਡਣ ਵਿੱਚ ਸਮਰੱਥ ਹੈ। ਇਸ ਦੀ ਜ਼ਿਆਦਾਤਰ ਰਫ਼ਤਾਰ 2200 ਤੋਂ 2500 ਕਿਮੀ ਪ੍ਰਤੀਘੰਟਾ ਹੈ ਅਤੇ ਇਸ ਦੀ ਰੇਂਜ 3700 ਕਿਲੋਮੀਟਰ ਹੈ।

ABOUT THE AUTHOR

...view details