ਨਵੀਂ ਦਿੱਲੀ: ਭਾਰਤੀ ਹਵਾਈ ਫ਼ੌਜ ਦੇ ਵਾਈਸ ਚੀਫ਼ ਏਅਰ ਮਾਰਸ਼ਲ ਆਰ.ਕੇ.ਐਸ. ਭਦੌਰੀਆ ਨੇ ਫ਼ਰਾਂਸ ਤੋਂ ਖ਼ਰੀਦੇ ਜਾਣ ਵਾਲੇ ਰਾਫ਼ੇਲ ਲੜਾਕੂ ਜਹਾਜ਼ ਦੀ ਉੜਾਨ ਭਰੀ। ਭਦੌਰੀਆ ਨੇ ਦੱਸਿਆ ਕਿ ਉਨ੍ਹਾਂ ਦਾ ਅਨੁਭਵ ਬਹੁਤ ਵਧੀਆ ਰਿਹਾ ਤੇ ਉਨ੍ਹਾਂ ਵਿਮਾਨ ਨਾਲ ਸਬੰਧਤ ਕਈ ਸਬਕ ਸਿੱਖੇ ਕਿ ਕਿਵੇਂ ਭਾਰਤੀ ਹਵਾਈ ਫ਼ੌਜ ਰਾਫ਼ੇਲ ਦਾ ਵਧੀਆ ਇਸਤੇਮਾਲ ਕਰ ਸਕਦੀ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇਹ ਵੀ ਪਤਾ ਲੱਗੇਗਾ ਕਿ ਐਸਯੂ-30 ਨਾਲ ਇਸ ਨੂੰ ਕਿਵੇਂ ਜੋੜਿਆ ਜਾ ਸਕਦਾ ਹੈ। ਇੰਡੀਅਨ ਏਅਰ ਫ਼ੋਰਸ ਵਿੱਚ ਟੈਕਨੋਲੇਜੀ ਅਤੇ ਹਥਿਆਰ ਵਜੋਂ ਰਾਫ਼ੇਲ ਇੱਕ ਵਾਰ ਫਿਰ ਗੇਮ ਚੇਂਜਰ ਸਾਬਤ ਹੋਵੇਗਾ। ਆਉਣ ਵਾਲੇ ਸਾਲਾਂ ਵਿੱਚ ਇਹ ਵਿਮਾਨ ਹਮਲਾਵਰ ਮਿਸ਼ਨਾਂ ਅਤੇ ਜੰਗ ਵਰਗੀਆਂ ਸਥਿਤੀਆਂ ਵਿੱਚ ਅਹਿਮ ਭੂਮਿਕਾ ਨਿਭਾਵੇਗਾ।