ਨਵੀਂ ਦਿੱਲੀ: ਭਾਰਤੀ ਹਵਾਈ ਫ਼ੌਜ ਦੇ ਮੁਖੀ ਬੀ.ਐੱਸ. ਧਨੋਆ ਦੇ ਸਰਕਾਰੀ ਨਿਵਾਸ ਦੇ ਬਾਹਰ ਰਾਫ਼ੇਲ ਲੜਾਕੂ ਜਹਾਜ਼ ਦਾ ਮਾਡਲ ਲਗਾਇਆ ਗਿਆ ਹੈ।
ਫ਼ੌਜ ਮੁਖੀ ਦਾ ਘਰ 24, ਅਕਬਰ ਰੋਡ ‘ਤੇ ਸਥਿਤ ਹੈ ਜੋ ਕਿ ਕਾਂਗਰਸ ਦੇ ਮੁੱਖ ਦਫ਼ਤਰ ਦੇ ਬਿਲਕੁਲ ਸਾਹਮਣੇ ਹੈ। ਇੱਥੇ ਪਹਿਲਾਂ ਸੁਖੋਈ ਜਹਾਜ਼ ਦਾ ਮਾਡਲ ਸੀ ਜਿਸ ਨੂੰ ਕੁਝ ਮਹੀਨੇ ਪਹਿਲਾਂ ਹੀ ਹਟਾਇਆ ਗਿਆ ਸੀ।
ਰਾਫ਼ੇਲ ਲੜਾਕੂ ਜਹਾਜ਼ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫ਼ਰਾਸ ਨਾਲ ਡੀਲ ਕੀਤੀ ਸੀ। ਇਸ ਮੁੱਧੇ ਨੂੰ ਲੈ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਹੋਰ ਵਿਰੋਧੀਆਂ ਨੇ ਮੋਦੀ ਅਤੇ ਭਾਜਪਾ 'ਤੇ ਖ਼ੂਬ ਨਿਸ਼ਾਨੇ ਸਾਧੇ ਸੀ ਅਤੇ ਸਰਕਾਰ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਸਨ।
ਹੁਣ ਹਵਾਈ ਫ਼ੌਜ ਦੇ ਮੁਖੀ ਬੀ.ਐੱਸ. ਧਨੋਆ ਦੇ ਘਰ ਬਾਰਹ ਰਾਫ਼ੇਲ ਦਾ ਮਾਡਲ ਲਾਇਆ ਗਿਆ ਹੈ ਜਿਸ ਦੀ ਸੋਸ਼ਲ ਮੀਡੀਆ 'ਤੇ ਬਹੁਤ ਚਰਚਾ ਹੋ ਰਹੀ ਹੈ ਤੇ ਇਸ ਨੂੰ ਕਾਂਗਰਸ 'ਤੇ ਤੰਜ ਮੰਨਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਭਾਰਤ ਨੇ ਫਰਾਂਸ ਤੇ ਦਸੌਲਟ ਅੇਵਿਏਸ਼ਨ ਦੇ ਨਾਲ 36 ਰਾਫ਼ੇਲ ਲੜਾਕੂ ਜਹਾਜ਼ਾਂ ਦਾ ਸੌਦਾ ਕੀਤਾ ਸੀ। ਪਹਿਲਾ ਰਾਫ਼ੇਲ ਜਹਾਜ਼ ਹਵਾਈ ਫ਼ੌਜ ਦੀ 'ਗੋਲਡਨ ਐਰੋ' 17 ਸਕੁਆਡਰਨ ਵਿੱਚ ਸ਼ਾਮਲ ਕੀਤਾ ਜਾਵੇਗਾ। ਇਸ ਯੂਨਿਟ ਦੀ ਅਗਵਾਈ 1999 ਵਿੱਚ ਕਾਰਗਿਲ ਦੀ ਲੜਾਈ ਦੌਰਾਨ ਹਵਾਈ ਫ਼ੌਜ ਮੁਖੀ ਬੀ.ਐੱਸ. ਧਨੋਆ ਨੇ ਹੀ ਕੀਤੀ ਸੀ। ਭਾਰਤੀ ਫ਼ੌਜ ਨੂੰ ਪਹਿਲੀ ਖੇਪ ਸਤੰਬਰ 2019 ‘ਚ ਮਿਲੇਗੀ।