ਜੈਪੁਰ: ਦੇਸ਼ ਦੀ ਰੱਖਿਆ ਕੜੀ ਵਿੱਚ ਹਵਾਈ ਫੌਜ ਲਈ ਸਭ ਤੋਂ ਵੱਡੇ ਮਾਰੂ ਹਥਿਆਰ ਵਜੋਂ ਸ਼ਾਮਲ ਹੋ ਰਹੇ ਵਿਸ਼ਵ ਦੇ ਆਧੁਨਿਕ ਲੜਾਕੂ ਜਹਾਜ਼ ਰਾਫੇਲ ਉਂਜ ਤਾਂ ਬੁੱਧਵਾਰ ਨੂੰ ਅੰਬਾਲਾ ਏਅਰਬੇਸ 'ਤੇ ਉਤਰਨ ਜਾ ਰਹੇ ਹਨ। ਜੇਕਰ ਅੰਬਾਲਾ ਵਿੱਚ ਮੌਸਮ ਖ਼ਰਾਬ ਹੁੰਦਾ ਹੈ ਤਾਂ ਅਜਿਹੀ ਸਥਿਤੀ ਵਿੱਚ, ਭਾਰਤੀ ਹਵਾਈ ਫੌਜ ਨੇ ਜੋਧਪੁਰ ਦੇ ਏਅਰਬੇਸ ਨੂੰ ਇਸ ਦੇ ਲਈ ਇੱਕ ਹੋਰ ਵਿਕਲਪ ਵਜੋਂ ਚੁਣਿਆ ਹੈ।
ਮੰਨਿਆ ਜਾ ਰਿਹਾ ਹੈ ਕਿ ਜੇ ਅੱਜ ਅੰਬਾਲਾ ਦਾ ਮੌਸਮ ਸਾਫ ਨਹੀਂ ਹੋਵੇਗਾ ਤਾਂ ਅਜਿਹੀ ਸਥਿਤੀ ਵਿੱਚ ਫਰਾਸ ਤੋਂ ਆ ਰਹੇ 5 ਰਾਫੇਲ ਲੜਾਕੂ ਜਹਾਜ਼ਾਂ ਨੂੰ ਜੋਧਪੁਰ ਏਅਰਬੇਸ 'ਤੇ ਉਤਾਰਿਆ ਜਾਵੇਗਾ। ਹਾਲਾਂਕਿ ਜੋਧਪੁਰ ਏਅਰਬੇਸ ਦੇ ਅਧਿਕਾਰੀਆਂ ਨੇ ਅਜੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ, ਪਰ ਸੂਤਰਾਂ ਨੇ ਦੱਸਿਆ ਕਿ ਜੋਧਪੁਰ ਏਅਰਬੇਸ 'ਤੇ ਤਿਆਰੀਆਂ ਕਰ ਲਈਆਂ ਗਈਆਂ ਹਨ। ਖ਼ਾਸਕਰ ਜਦੋਂ ਇੱਕ ਨਵਾਂ ਲੜਾਕੂ ਜਹਾਜ਼ ਹਵਾਈ ਫੌਜ ਦੇ ਬੇੜੇ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਤਾਂ ਉਸ ਦੇ ਵਿਧੀ ਵਿਧਾਨ ਨਾਲ ਸਵਾਗਤ ਹੁੰਦਾ ਹੈ।