ਨਵੀਂ ਦਿੱਲੀ: ਭਾਰਤ ਅਤੇ ਚੀਨ ਵਿਚਾਲੇ ਅਸਲ ਕੰਟਰੋਲ ਰੇਖਾ (LAC) ਨੂੰ ਲੈ ਕੇ ਹੋ ਰਹੇ ਵਿਵਾਦ ਦੌਰਾਨ ਭਾਰਤ ਨੂੰ ਛੇਤੀ ਹੀ ਰਾਫ਼ੇਲ ਮਿਲਣ ਵਾਲੇ ਹਨ। ਰੱਖਿਆ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਭਾਰਤ-ਚੀਨ ਸੀਮਾ ਵਿਵਾਦ ਦੇ ਕਾਰਨ ਫਰਾਂਸ ਵੇਲੇ ਤੋਂ ਪਹਿਲਾਂ ਹੀ ਜੁਲਾਈ ਵਿੱਚ ਇਨ੍ਹਾਂ ਲੜਾਕੂ ਜਹਾਜ਼ਾਂ ਦੀ ਡਿਲੀਵਰੀ ਕਰਨ ਜਾ ਰਿਹਾ ਹੈ।
ਉਲਕਾ ਮਿਜ਼ਾਇਲ ਨਾਲ ਲੈਸ ਅਤੇ 150 ਕਿਲੋਮੀਟਰ ਦੀ ਦੂਰੀ ਤੱਕ ਦੁਸ਼ਮਣ ਨੂੰ ਨਿਸ਼ਾਨਾਂ ਬਣਾਉਣ ਵਾਲੇ ਰਾਫ਼ੇਲ ਜਹਾਜ਼ ਦੇ ਭਾਰਤੀ ਫ਼ੌਜ ਵਿੱਚ ਸ਼ਾਮਲ ਹੋਣ ਨਾਲ ਹਵਾਈ ਫ਼ੌਜ ਦੀ ਤਾਕਤ ਵਧ ਜਾਵੇਗੀ।
ਸਰਕਾਰੀ ਸੂਤਰਾਂ ਨੇ ਦੱਸਿਆ ਕਿ, ਮੌਜੂਦਾ ਸਥਿਤੀ ਅਤੇ ਫਰਾਂਸ ਵਿੱਚ ਭਾਰਤੀ ਪਾਇਲਟਾਂ ਦੀਆਂ ਤਿਆਰੀਆਂ ਦੇ ਆਧਾਰ ਤੇ ਇਹ ਕਿਹਾ ਜਾ ਸਕਦਾ ਹੈ ਕਿ ਜੁਲਾਈ ਦੇ ਅਖ਼ੀਰ ਤੱਕ ਭਾਰਤ ਨੂੰ 6 ਰਾਫ਼ੇਲ ਮਿਲ ਸਕਦੇ ਹਨ। ਇਹ ਜਹਾਜ਼ ਭਾਰਤ ਨੂੰ ਪੂਰੇ ਉਪਕਰਨਾ ਨਾਲ ਮਿਲਣਗੇ ਅਤੇ ਕੁਝ ਹੀ ਦਿਨਾਂ ਵਿੱਚ ਲੜਾਈ ਲਈ ਤਿਆਰ ਹੋ ਜਾਣਗੇ।
ਜ਼ਿਕਰ ਕਰ ਦਈਏ ਕਿ 4 ਰਾਫ਼ੇਲ ਜਹਾਜ਼ਾਂ ਨੂੰ ਅੰਬਾਲਾ ਭੇਜਿਆ ਜਾਵੇਗਾ ਅਤੇ ਇਨ੍ਹਾਂ ਲਈ ਦੂਜਾ ਸਥਆਨ ਪੱਛਮੀ ਬੰਗਾਲ ਦੇ ਹਸ਼ਿਮਰਾ ਨੂੰ ਬਣਾਇਆ ਜਾਵੇਗਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਰਤ ਆਉਣ ਵਾਲੇ ਰਾਫ਼ੇਲ ਜਹਾਜ਼ਾਂ ਦੀ ਗਿਣਤੀ ਵਿੱਚ ਵਾਧਾ ਵੀ ਹੋ ਸਕਦਾ ਹੈ।