ਸ੍ਰੀਨਗਰ: ਜੰਮੂ ਅਤੇ ਕਸ਼ਮੀਰ ਨੂੰ ਦੋ ਕੇਂਦਰ ਸ਼ਾਸਤ ਸੂਬਿਆਂ, ਜੰਮੂ ਕਸ਼ਮੀਰ ਤੇ ਲਦਾਖ ਵਿੱਚ ਵੰਡ ਦਿੱਤਾ ਗਿਆ ਹੈ। ਇਸ ਇਤਿਹਾਸਕ ਪੁਨਰਗਠਨ ਤੋਂ ਬਾਅਦ ਹੁਣ ਮੌਜੂਦਾ ਪ੍ਰਭਾਵ ਨਾਲ ਰੇਡਿਓ ਸਟੇਸ਼ਨਾਂ ਦੇ ਨਾਂਅ ਵੀ ਬਦਲ ਦਿੱਤੇ ਗਏ ਹਨ।
ਜੰਮੂ ਸਥਿਤ ਰੇਡਿਓ ਸਟੇਸ਼ਨ ਦਾ ਨਾਂਅ ਬਦਲ ਕੇ ਆਲ ਇੰਡੀਆ ਰੇਡਿਓ ਜੰਮੂ ਕਰ ਦਿੱਤਾ ਜਦਕਿ ਸ੍ਰੀਨਗਰ ਅਤੇ ਲੇਹ ਸਥਿਤ ਸਟੇਸ਼ਨਾਂ ਦਾ ਨਾਂਅ ਵੀ ਬਦਲ ਕੇ ਆਲ ਇੰਡੀਆ ਰੇਡਿਓ ਕਸ਼ਮੀਰ ਅਤੇ ਆਲ ਇੰਡੀਆ ਰੇਡਿਓ ਲੇਹ ਰੱਖ ਦਿੱਤਾ ਗਿਆ।
9 ਅਗਸਤ ਨੂੰ ਰਾਸ਼ਟਰਪਤੀ ਕੋਲੋਂ ਮਨਜ਼ੂਰੀ ਮਿਲਣ ਦੇ ਨਾਲ ਹੀ ਜੰਮੂ-ਕਸ਼ਮੀਰ ਪੁਨਰਗਠਨ 2019 ਦੇ ਲਾਗੂ ਹੋਣ ਦਾ ਅਰਥ ਹੈ ਕਿ ਧਾਰਾ 370 ਤਹਿਤ ਜੰਮੂ-ਕਸ਼ਮੀਰ ਨੂੰ ਪ੍ਰਪਤ ਵਿਸ਼ੇਸ਼ ਦਰਜਾ 72 ਸਾਲਾਂ ਬਾਅਦ ਖ਼ਤਮ ਕਰ ਦਿੱਤਾ ਜਾਂਦਾ ਹੈ ਜੋ ਬੁੱਧਵਾਰ ਰਾਤ 12 ਵਜੇ ਤੋਂ ਹੋਂਦ ਵਿੱਚ ਆ ਗਿਆ ਹੈ।
ਇਸ ਐਕਟ ਮੁਤਾਬਕ ਸਬੰਧਤ ਕੇਂਦਰ ਸ਼ਾਸਤ ਸੂਬਿਆਂ ਵਿੱਚ ਪ੍ਰਬੰਧਕ ਦੇ ਰੂਪ ਵਿੱਚ ਉਪ ਰਾਜਪਾਲ ਕੰਮ ਕਰਨਗੇ ਜਿਨ੍ਹਾਂ ਨੂੰ ਭਾਰਤ ਦੇ ਰਾਸ਼ਟਰਪਤੀ ਰਾਹੀਂ ਨਿਯੁਕਤ ਕੀਤਾ ਜਾਵੇਗਾ। ਇਸਦੇ ਕਾਰਜਕਾਲ ਦਾ ਫ਼ੈਸਲਾ ਵੀ ਰਾਸ਼ਟਰਪਤੀ ਵੱਲੋਂ ਕੀਤਾ ਜਾਵੇਗਾ।