ਗੁਜਰਾਤ: ਦੇਸ਼ ਵਿੱਚ ਕਈ ਮਹਾਨ ਯੋਗੀ ਤੇ ਸਾਧੂ ਹੋਏ ਹਨ ਜੋ ਤੱਪ ਤੇ ਯੋਗ ਕਰਦੇ ਹਨ। ਉੱਥੇ ਹੀ ਕੁਝ ਅਜਿਹੇ ਵੀ ਹਨ ਜੋ ਕਠਿਨ ਤਪੱਸਿਆ ਵੀ ਕਰਦੇ ਹਨ। ਉੱਥੇ ਹੀ ਪਟਿਆਲਾ ਦੇ ਰਹਿਣ ਵਾਲਾ ਸ਼ੰਕਰਦਾਸ ਦਾਬੀ ਨਾਂਅ ਦਾ ਵਿਅਕਤੀ ਹੈ ਜੋ ਕਿ ਚਾਰਧਾਮ ਦੀ ਪੈਦਲ ਯਾਤਰਾ ਕਰ ਰਿਹਾ ਹੈ ਤੇ ਹੁਣ ਯਾਤਰਾ ਕਰਦਿਆਂ ਹੋਇਆਂ ਗੁਜਰਾਤ ਦੇ ਪੋਰਬੰਦਰ ਪਹੁੰਚਿਆ।
ਦੱਸ ਦਈਏ, ਸ਼ੰਕਰਦਾਸ ਦਾਬੀ ਨੇ 5 ਜੂਨ 2019 ਨੂੰ ਹਰਿਦੁਆਰ ਤੋਂ ਆਪਣੀ ਚਾਰਧਾਮ ਦੀ ਯਾਤਰਾ ਸ਼ੁਰੂ ਕੀਤੀ ਸੀ, ਜੋ ਕਿ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਸਿਰਫ਼ ਦੂਜੀ ਜਮਾਤ ਤੱਕ ਹੀ ਪੜ੍ਹਾਈ ਕੀਤੀ ਹੈ। ਉੱਥੇ ਹੀ ਸ਼ੰਕਰਦਾਸ ਦਾਬੀ ਨੇ ਈਟੀਵੀ ਭਾਰਤ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਤ੍ਰਿਅਮਬੇਸ਼ਕਰ ਤੇ ਭਰੂਚ ਤੋਂ ਗਿਰਬੰਦ, ਗਿਰਨਾਰ ਤੇ ਫਿਰ ਗੁਜਰਾਤ ਤੋਂ ਸੋਮਨਾਥ ਤੇ ਇਥੋਂ ਪੋਰਬੰਦਰ ਪਹੁੰਚੇ।