ਪੰਜਾਬ

punjab

ETV Bharat / bharat

ਐੱਸਜੀਪੀਸੀ ਅਸਾਮ 'ਚ ਸਥਾਪਤ ਕਰੇਗੀ ਪੰਜਾਬੀ ਭਾਸ਼ਾ ਦਾ ਸਕੂਲ - Punjabi language school

ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਜਲਦੀ ਹੀ ਉੱਤਰ-ਪੂਰਬੀ ਸੂਬਿਆਂ ਵਿੱਚ ਵਿਸ਼ੇਸ਼ ਤੌਰ 'ਤੇ ਪੰਜਾਬੀ ਭਾਸ਼ਾ ਅਤੇ ਗੁਰਮੁੱਖੀ ਲਿਪੀ ਦਾ ਸਕੂਲ ਖੋਲ੍ਹੇਗੀ। ਇਹ ਸਕੂਲ ਸਭ ਤੋਂ ਪਹਿਲਾਂ ਅਸਾਮ ਵਿੱਚ ਖੋਲ੍ਹਿਆ ਜਾਵੇਗਾ ਤਾਂ ਜੋ ਅਸਾਮ ਵਿੱਚ ਰਹਿਣ ਵਾਲੇ ਸਿੱਖ ਬੱਚਿਆਂ ਨੂੰ ਪੰਜਾਬੀ ਭਾਸ਼ਾ 'ਤੇ ਪੰਜਾਬੀ ਸੱਭਿਆਚਾਰ ਨਾਲ ਜੋੜਿਆ ਜਾ ਸਕੇ।

ਐਸਜੀਪੀਸੀ ਆਸਮ 'ਚ ਸਥਾਪਤ ਕਰੇਗੀ ਪੰਜਾਬੀ ਭਾਸ਼ਾ ਦਾ ਸਕੂਲ

By

Published : Apr 8, 2019, 7:50 PM IST

ਅੰਮ੍ਰਿਤਸਰ: ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉੱਤਰ-ਪੂਰਬੀ ਸੂਬਿਆਂ 'ਚ ਰਹਿਣ ਵਾਲੇ ਸਿੱਖ ਪਰਿਵਾਰਾਂ ਦੇ ਬੱਚਿਆਂ ਲਈ ਇੱਕ ਨਵਾਂ ਉਪਰਾਲਾ ਕੀਤਾ ਹੈ। ਐਸਜੀਪੀਸੀ ਜਦਲ ਦੀ ਇਥੇ ਗੁਰਮੁੱਖੀ ਲਿਪੀ ਅਤੇ ਪੰਜਾਬੀ ਭਾਸ਼ਾ ਦੇ ਸਕੂਲ ਦੀ ਸਥਾਪਨਾ ਕਰੇਗਾ। ਇਸ ਦੀ ਸ਼ੁਰੂਆਤ ਆਸਮ ਤੋਂ ਹੋਵੇਗੀ।

ਜਾਣਕਾਰੀ ਮੁਤਾਬਕ ਈਸਟਰਨ ਜ਼ੋਨ ਥੌਬੜੀ ਸਾਹਿਬ ਸਿੱਖ ਪ੍ਰਤੀਨਿਧ ਬੋਰਡ ਅਸਾਮ ਵਿੱਚ ਸਕੂਲ ਦੀ ਜ਼ਮੀਨ ਲਈ ਪ੍ਰਬੰਧ ਕਰੇਗਾ। ਇਸ ਸਕੂਲ ਦੀ ਉਸਾਰੀ ਅਤੇ ਸਾਰੇ ਪ੍ਰਬੰਧ ਐਸਜੀਪੀਸੀ ਦੀ ਅਗਵਾਈ ਵਿੱਚ ਕੀਤੇ ਜਾਣਗੇ। ਐਸਜੀਪੀਸੀ ਵੱਲੋਂ ਹੀ ਇਸ ਸਕੂਲ ਦੀ ਉਸਾਰੀ ਅਤੇ ਸੰਚਾਲਨ ਕੀਤਾ ਜਾਵੇਗਾ।

ਇਸ ਗੱਲ ਦੀ ਪੁਸ਼ਟੀ ਐਸਜੀਪੀਸੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਕੂਲਾਂ ਦੇ ਰਾਹੀਂ ਸਿੱਖਾਂ ਦੀ ਨਵੀਂ ਪੀੜ੍ਹੀ ਨੂੰ ਸਿੱਖ ਸੱਭਿਆਚਾਰ ,ਧਰਮ ਅਤੇ ਗੁਰੂ ਸਹਿਬਾਨਾਂ ਦੀ ਬਾਣੀ ਨਾਲ ਜੋੜਨ ਦਾ ਵਿਸ਼ੇਸ਼ ਉਪਰਾਲਾ ਕੀਤਾ ਜਾਵੇਗਾ। ਇਸ ਨਾਲ ਉੱਤਰ-ਪੂਰਬੀ ਸੂਬਿਆਂ 'ਚ ਰਹਿਣ ਵਾਲੇ ਸਿੱਖ ਬੱਚੇ ਵੀ ਪੰਜਾਬੀ ਭਾਸ਼ਾ ਨੂੰ ਸਿੱਖ ਸਕਣਗੇ।

ABOUT THE AUTHOR

...view details