ਪੰਜਾਬ

punjab

ETV Bharat / bharat

ਹੈਦਰਾਬਾਦ 'ਚ ਪੰਜਾਬੀ ਪਰਿਵਾਰ ਨੇ ਕੀਤੀ ਖੁਦਕੁਸ਼ੀ, 2 ਦੀ ਮੌਤ, 2 ਗੰਭੀਰ

ਹੈਦਰਾਬਾਦ 'ਚ ਇੱਕ ਪੰਜਾਬੀ ਪਰਿਵਾਰ ਨੇ ਨੀਂਦ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰ ਲਈ ਹੈ। ਸਥਾਨਕ ਲੋਕਾਂ ਮੁਤਾਬਕ,ਪਰਿਵਾਰ ਪਿਛਲੇ ਕਾਫ਼ੀ ਸਮੇਂ ਤੋਂ ਆਰਥਿਕ ਤੰਗੀ ਝੱਲ ਰਿਹਾ ਸੀ।

Concept Image

By

Published : Jul 11, 2019, 3:33 PM IST

Updated : Jul 11, 2019, 3:46 PM IST

ਹੈਦਰਾਬਾਦ: ਜ਼ਿਲ੍ਹਾ ਤੇਲੰਗਾਨਾ ਦੇ ਹੈਦਰਾਬਾਦ ਸ਼ਹਿਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਇੱਕ ਪੰਜਾਬੀ ਪਰਿਵਾਰ ਨੇ ਨੀਂਦ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰ ਲਈ ਹੈ। ਇਸ ਤੋਂ ਬਾਅਦ ਪਵਨ ਖਰਬੰਦਾ ਅਤੇ ਉਨ੍ਹਾਂ ਦੀ ਪਤਨੀ ਨੀਲਮ ਖਰਬੰਦਾ ਦੀ ਮੌਤ ਹੋ ਗਈ ਹੈ। ਜਦੋਂ ਕਿ ਉਨ੍ਹਾਂ ਦੇ ਦੋ ਬੱਚਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਕੀ ਸੀ ਮਾਮਲਾ?
ਦਰਅਸਲ, ਇਹ ਘਟਨਾ ਸੋਮਵਾਰ ਰਾਤ ਦੀ ਹੈ ਅਤੇ ਹੈਦਰਾਬਾਦ ਦੇ ਅੰਬਰਪੇਟ ਦੀ ਦੱਸੀ ਜਾ ਰਹੀ ਹੈ। ਘਟਨਾ ਤੋਂ ਬਾਅਦ ਜਦੋਂ ਅਗਲੇ ਦੋ ਦਿਨਾਂ ਤੱਕ ਉਨ੍ਹਾਂ ਦੇ ਘਰ 'ਚ ਕੋਈ ਸ਼ੋਰ ਜਾਂ ਹਲਚਲ ਨਹੀਂ ਹੋਈ, ਉਦੋਂ ਉਨ੍ਹਾਂ ਦੇ ਗੁਆਢੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ।

ਜਾਣਕਾਰੀ ਮੁਤਾਬਕ, ਹੈਦਰਾਬਾਦ ਦੇ ਅੰਬਰਪੇਟ 'ਚ ਸੋਮਵਾਰ ਦੀ ਰਾਤ ਪੰਜਾਬੀ ਪਰਿਵਾਰ ਨੇ ਕੋਲ ਡਰਿੰਕ 'ਚ ਨੀਂਦ ਦੀਆਂ ਗੋਲੀਆਂ ਮਿਲਾ ਕੇ ਉਸਨੂੰ ਪੀ ਲਿਆ ਅਤੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਆਰਥਿਕ ਤੰਗੀ ਦੀ ਹਾਲਤ ਤੋਂ ਗੁਜ਼ਰ ਰਿਹਾ ਸੀ, ਜਿਸ ਕਾਰਨ ਉਨ੍ਹਾਂ ਇਹ ਕਦਮ ਚੁੱਕਿਆ।

ਇਸ ਘਟਨਾ 'ਚ ਪਵਨ ਖਰਬੰਦਾ ਅਤੇ ਉਨ੍ਹਾਂ ਦੀ ਪਤਨੀ ਨੀਲਮ ਖਰਬੰਦਾ ਦੀ ਮੌਤ ਹੋ ਗਈ ਹੈ ਅਤੇ ਉਨ੍ਹਾਂ ਦੇ ਦੋ ਬੱਚਿਆ ਦੀ ਹਾਲਤ ਗੰਭੀਰ ਹੈ ਤੇ ਦੋਹਾਂ ਦਾ ਗਾਂਧੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।

Last Updated : Jul 11, 2019, 3:46 PM IST

ABOUT THE AUTHOR

...view details