ਪੰਜਾਬ

punjab

ETV Bharat / bharat

ਪੰਜਾਬੀ ਬਾਗ ਦੇ ਤੇਲ ਗੋਦਾਮ 'ਚ ਲੱਗੀ ਭਿਆਨਕ ਅੱਗ - Delhi Latest News

ਮੁੱਖ ਫ਼ਾਇਰ ਅਫ਼ਸਰ ਅਤੁੱਲ ਗਰਗ ਮੁਤਾਬਕ 4.57 ਵਜੇ ਇੱਕ ਫ਼ੋਨ ਆਇਆ ਕਿ ਪੰਜਾਬੀ ਬਾਗ ਦੇ ਟਰਾਂਸਪੋਰਟ ਨਗਰ ਵਿਖੇ ਇੱਕ ਪੇਂਟ ਗੋਦਾਮ ਨੂੰ ਤਿੱਖੀ ਅੱਗ ਲੱਗ ਗਈ ਹੈ।

ਪੰਜਾਬੀ ਬਾਗ ਦੇ ਤੇਲ ਗੋਦਾਮ 'ਚ ਲੱਗੀ ਤਿੱਖੀ ਅੱਗ

By

Published : Sep 7, 2019, 11:36 PM IST

ਨਵੀਂ ਦਿੱਲੀ: ਪੰਜਾਬੀ ਬਾਗ ਦੇ ਟਰਾਂਸਪੋਰਟ ਨਗਰ ਵਿਖੇ ਸਥਿਤ ਇੱਕ ਤੇਲ ਗੋਦਾਮ ਨੂੰ ਤਿੱਖੀ ਅੱਗ ਲੱਗ ਗਈ। ਅੱਗ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਤੇ ਫ਼ਾਇਰ ਬ੍ਰਿਗੇਡ ਦੀਆਂ 23 ਗੱਡੀਆਂ ਮੌਕੇ ਉੱਤੇ ਪੁਹੰਚੀਆਂ। ਅੱਗ ਬੁਝਾਉਣ ਦਾ ਕੰਮ ਜਾਰੀ ਹੈ।

ਵੇਖੋ ਵੀਡੀਓ।

4 ਵਜੇ ਆਇਆ ਸੀ ਫ਼ੋਨ
ਮੁੱਖ ਫ਼ਾਇਰ ਅਫ਼ਸਰ ਅਤੁੱਲ ਗਰਗ ਮੁਤਾਬਕ 4.57 ਵਜੇ ਇੱਕ ਫ਼ੋਨ ਆਇਆ ਕਿ ਪੰਜਾਬੀ ਬਾਗ ਦੇ ਟਰਾਂਸਪੋਰਟ ਨਗਰ ਦੇ ਇੱਕ ਗੋਦਾਮ ਵਿੱਚ ਤਿੱਖੀ ਅੱਗ ਲੱਗ ਗਈ ਹੈ। ਜਿਸ ਉੱਤੇ ਤੁਰੰਤ ਕਾਰਵਾਈ ਕਰਦੇ ਹੋਏ ਫ਼ਾਇਰ ਬ੍ਰਿਗੇਡ ਦੀਆਂ 5 ਗੱਡੀਆਂ ਮੌਕੇ ਉੱਤੇ ਪਹੁੰਚੀਆਂ। ਪਰ ਅੱਗ ਬਹੁਤ ਜ਼ਿਆਦਾ ਤੇਜ਼ ਹੋਣ ਕਾਰਨ ਬਾਅਦ ਵਿੱਚ 4 ਹੋਰ ਗੱਡੀਆਂ ਭੇਜਣੀਆਂ ਪਈਆਂ। ਹੁਣ ਤੱਕ ਮੌਕੇ ਉੱਤੇ 23 ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਭੇਜੀਆਂ ਚੁੱਕੀਆਂ ਹਨ।

ਹਾਲਾਂਕਿ ਇਸ ਅੱਗ ਵਿੱਚ ਹੁਣ ਤੱਕ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹਨ। ਅੱਗ ਇੰਨੀ ਤੇਜ਼ ਸੀ ਕੀ ਦੂਰ-ਦੂਰ ਤੱਕ ਧੂੰਆਂ ਆਸਮਾਨ ਵਿੱਚ ਦਿਖਾਈ ਦੇ ਰਿਹਾ ਸੀ।

ਇਹ ਵੀ ਪੜ੍ਹੋ : ਚੰਦਰਯਾਨ 2 ਦੇ 95 ਫ਼ੀਸਦੀ ਮਕਸਦ ਹੋਏ ਪੂਰੇ

ਉਥੇ ਹੀ ਜਾਣਕਾਰੀ ਮੁਤਾਬਕ ਇਹ ਇੱਕ ਮਸ਼ਹੂਰ ਕੰਪਨੀ ਦਾ ਗੋਦਾਮ ਹੈ। ਜਿਸ ਅੰਦਰ ਜਲਣਸ਼ੀਲ ਪਦਾਰਥ ਤੇਲ ਅਤੇ ਗ੍ਰੀਸ ਆਦਿ ਰੱਖੇ ਗਏ ਸਨ। ਜਿਥੇ ਅਚਾਨਕ ਹੀ ਅੱਗ ਲੱਗ ਗਈ।

ਗੋਦਾਮ ਦੇ ਮਾਲਕ ਮੁਤਾਬਕ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਹਾਲਾਂਕਿ ਚੰਗੀ ਗੱਲ ਇਹ ਰਹੀ ਕਿ ਸਮੇਂ ਤੇ ਹੀ ਗੋਦਾਮ ਤੋਂ ਸਾਰੇ ਕਰਮਚਾਰੀਆਂ ਨੂੰ ਬਾਹਰ ਕੱਢ ਲਿਆ ਗਿਆ। ਜਿਸ ਕਰ ਕੇ ਇਸ ਅੱਗ ਵਿੱਚ ਕੋਈ ਵੀ ਨੁਕਸਾਨ ਨਹੀਂ ਹੋਇਆ।

ABOUT THE AUTHOR

...view details