ਸਾਦੁਲਸ਼ਹਿਰ/ਸ਼੍ਰੀਗੰਗਾਨਗਰ: ਪੰਜਾਬ ਦੇ ਰਹਿਣ ਵਾਲੇ ਇੱਕ ਮਾਂ-ਬਾਪ ਨੇ ਆਪਣੇ ਬੇਟੇ ਦੀ ਜ਼ਿੰਦਗੀ ਨੂੰ ਬਚਾਉਣ ਦੇ ਲਈ ਆਪਣਾ ਸਾਰਾ ਕੁੱਝ ਦਾਅ ਉੱਤੇ ਲਾ ਦਿੱਤਾ ਹੈ। ਇਹ ਜੋੜਾ ਹਰ ਪਾਸਿਓਂ ਨਿਰਾਸ਼ ਹੋ ਕੇ ਹੁਣ ਸ਼੍ਰੀਗੰਗਾਨਗਰ ਵਿੱਚ ਇਲਾਜ਼ ਕਰਵਾ ਰਿਹਾ ਹੈ। ਹੁਣ ਉਨ੍ਹਾਂ ਦੇ ਆਪਣੇ ਬੇਟੇ ਦੇ ਇਲਾਜ਼ ਦੇ ਲਈ ਮਦਦ ਦੀ ਗੁਹਾਰ ਲਾਈ ਹੈ।
ਪੰਜਾਬ ਦੇ ਰਹਿਣ ਵਾਲੇ ਬਲਦੇਵ ਸਿੰਘ ਅਤੇ ਕਰਮਜੀਤ ਕੌਰ ਨੇ ਆਪਣੇ ਬੇਟੇ ਦੀ ਜ਼ਿੰਦਗੀ ਬਚਾਉਣ ਦੇ ਲਈ ਆਪਣਾ ਸਾਰਾ ਕੁੱਝ ਵੇਚ ਦਿੱਤਾ ਹੈ। ਹੁਣ ਇਹ ਜੋੜਾ ਸ਼੍ਰੀਗੰਗਾਨਗਰ ਵਿੱਚ ਆਪਣੇ ਬੇਟੇ ਦਾ ਇਲਾਜ਼ ਕਰਵਾ ਰਿਹਾ ਹੈ, ਜਿਸ ਕਾਰਨ ਸ਼ਾਦੁਲਸ਼ਹਿਰ ਦੇ ਲਾਲਗੜ੍ਹ ਜਾਟਾਨ ਵਿੱਚ ਕਿਰਾਏ ਉੱਤੇ ਇੱਕ ਛੋਟਾ ਜਿਹਾ ਘਰ ਲਿਆ ਹੋਇਆ ਹੈ। ਮਾਂ-ਬਾਪ ਦਾ ਇਕਲੌਤਾ ਬੇਟਾ ਹੁਣ ਸਹਾਰੇ ਨਾਲ ਖੜਾ ਹੋਇਆ ਹੈ। ਦੋ ਸਾਲ ਪਹਿਲਾਂ ਉਨ੍ਹਾਂ ਦੇ ਬੇਟੇ ਦੇ ਦੋਵੇਂ ਗੁਰਦੇ ਖ਼ਰਾਬ ਹੋ ਗਏ ਸਨ। ਪਿਤਾ ਨੇ ਬੇਟੇ ਦੇ ਇਲਾਜ਼ ਦੇ ਲਈ ਆਪਣਾ ਘਰ, ਜ਼ਮੀਨ-ਜਾਇਦਾਦ ਸਾਰਾ ਕੁੱਝ ਵੇਚ ਦਿੱਤਾ। ਹਰ ਥਾਂ ਇਲਾਜ਼ ਕਰਵਾਇਆ, ਪਰ ਕੋਈ ਫ਼ਾਇਦਾ ਨਹੀਂ ਹੋਇਆ।
ਬਲਦੇਵ ਸਿੰਘ ਅਤੇ ਕਰਮਜੀਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੇਟਾ ਬਚਪਨ ਤੋਂ ਨਾ ਤਾਂ ਬੋਲ ਸਕਦਾ ਸੀ ਅਤੇ ਨਾ ਹੀ ਸੁਣ ਸਕਦਾ ਸੀ, ਪਰ ਉਹ ਪੜ੍ਹਾਈ ਵਿੱਚ ਕਾਫ਼ੀ ਹੁਸ਼ਿਆਰ ਸੀ। 12ਵੀਂ ਦੀ ਪੜ੍ਹਾਈ ਕਰਨ ਦੇ ਲਈ ਉਹ ਇੱਕ ਵਰਕਸ਼ਾਪ ਵਿੱਚ ਕੰਮ ਕਰਨ ਲੱਗਿਆ ਸੀ, ਜਿਸ ਨਾਲ ਮੇਰੀ ਮਦਦ ਹੋ ਸਕੇ, ਪਰ ਰੱਬ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਦੋ ਸਾਲ ਪਹਿਲਾਂ ਅਚਾਨਕ ਦਰਦ ਹੋਇਆ, ਡਾਕਟਰ ਦੇ ਕੋਲ ਗਏ, ਸਾਰੇ ਟੈਸਟ ਕਰਵਾਏ ਤਾਂ ਪਤਾ ਚੱਲਿਆ ਕਿ ਉਨ੍ਹਾਂ ਦੇ ਬੇਟੇ ਜੇਪੀ ਸਿੰਘ ਦੇ ਦੋਵੇਂ ਗੁਰਦੇ ਖ਼ਰਾਬ ਹੋ ਗਏ ਹਨ।