ਜੈਪੁਰ: ਪੰਜਾਬ ਪੁਲਿਸ ਨੇ ਰਾਜਧਾਨੀ ਜੈਪੁਰ 'ਚ ਛਾਪੇਮਾਰੀ ਕਰ ਵੱਡੀ ਕਾਰਵਾਈ ਨੂੰ ਅੰਜਾਮ ਦਿੰਦਿਆਂ ਕਰੋੜਾਂ ਰੁਪਏ ਦੀ ਨਸ਼ੇ ਦੀ ਦਵਾਈ ਬਰਾਮਦ ਕੀਤੀ ਹੈ। ਦੱਸਣੋਗ ਹੈ ਕਿ ਬੀਤੇ 15 ਦਿਨਾਂ 'ਚ ਪੰਜਾਬ ਪੁਲਿਸ ਜੈਪੁਰ ਚ ਇਹ ਦੂਜੀ ਵੱਡੀ ਕਾਰਵਾਈ ਹੈ।
ਜੈਪੁਰ 'ਚ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, 6 ਕਰੋੜ ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਬਰਾਮਦ - ਡਰਗ ਵਿਭਾਗ
ਪੰਜਾਬ ਪੁਲਿਸ ਨੇ ਰਾਜਸਥਾਨ ਦੀ ਰਾਜਧਾਨੀ ਜੈਪੁਰ 'ਚ ਛਾਪੇਮਾਰੀ ਕਰ ਕਰੀਬ 6 ਕਰੋੜ ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ ਹਨ। ਬੀਤੇ 15 ਦਿਨਾਂ 'ਚ ਪੰਜਾਬ ਪੁਲਿਸ ਜੈਪੁਰ ਚ ਇਹ ਦੂਜੀ ਵੱਡੀ ਕਾਰਵਾਈ ਹੈ।
ਡਰਗ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਨੇ ਡਰੱਗਜ਼ ਅਤੇ ਕਾਸਮੈਟਿਕਸ ਐਕਟ ਤਹਿਤ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਪੰਜਾਬ ਪੁਲਿਸ ਨੇ ਜੈਪੁਰ ਦੇ ਕਰਧਨੀ ਥਾਣਾ ਇਲਾਕੇ 'ਚ ਮਯੂਰ ਵਿਹਾਰ ਸਥਿਤ ਇੱਕ ਮਕਾਨ ਦੇ ਬੇਸਮੈਂਟ 'ਚ ਚਲ ਰਹੇ ਨਸ਼ੇ ਦੇ ਕਾਰੋਬਾਰ ਨੂੰ ਬੇਨਕਾਬ ਕੀਤਾ ਹੈ। ਇਸ ਮੌਕੇ 'ਤੇ ਪੰਜਾਬ ਪੁਲਿਸ ਦੀ ਟੀਮ ਨੇ 10.20 ਲੱਖ ਦੀ ਇਲਪਰਾਜੋਲਮ ਟੈਬਲੇਟ, 80 ਹਜ਼ਾਰ ਦੀ ਕੋਡੀਨ ਕਫ ਸਿਰਪ, 16 ਹਜ਼ਾਰ ਰੁਪਏ ਦੇ ਟਰਾਮਾਡੇਲ ਇੰਜੈਕਸ਼ਨ ਦੀ ਖੇਪ ਬਰਾਮਦ ਕੀਤੀ ਹੈ। ਇਨ੍ਹਾਂ ਸਾਰੀਆਂ ਦਵਾਈਆਂ ਦੀ ਕੀਮਤ ਕਰੀਬ 6 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਪੁਲਿਸ ਨੇ ਜੈਪੁਰ 'ਚ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਸੀ, ਅਤੇ ਕਾਰਵਾਈ ਕਰਦਿਆਂ 4 ਕਰੋੜ ਰੁਪਏ ਦੀਆਂ ਦਵਾਈਆਂ ਬਰਾਮਦ ਕੀਤੀਆਂ ਸਨ। ਜੈਪੁਰ 'ਚ ਹੋਈ ਅੱਜ ਇਸ ਕਾਰਵਾਈ 'ਚ ਪੰਜਾਬ ਲੁਧਿਆਣਾ ਦੇ ਏਡੀਸੀਪੀ ਜਸਕਰਣ ਸਿੰਘ, ਏਸੀਪੀ ਜਸ਼ਨਦੀਪ ਸਿੰਘ ਸਣੇ 15 ਮੈਂਬਰੀ ਟੀਮ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਨਸ਼ੇ ਦਾ ਕਾਰੋਬਾਰ ਚਲਾ ਰਹੇ ਦੋਸ਼ੀ ਪ੍ਰੇਮ ਪ੍ਰਕਾਸ਼ ਦੇ ਠਿਕਾਣੇ 'ਤੇ ਇਹ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ।