ਭਰਤਪੁਰ: ਕਾਮਾਂ ਖੇਤਰ ਦੇ ਠੱਗ ਬਦਮਾਸ਼ਾਂ ਵੱਲੋਂ ਲੋਕਾਂ ਨੂੰ ਆਨਲਾਈਨ ਠੱਗੀ ਮਾਰੀ ਜਾਂਦੀ ਹੈ। ਇਹ ਬਦਮਾਸ਼ ਦੂਜੇ ਸੂਬੇ ਦੇ ਲੋਕਾਂ ਨੂੰ ਆਪਣੀ ਦਾ ਠੱਗੀ ਦਾ ਸ਼ਿਕਾਰ ਬਣਾਉਂਦੇ ਹਨ। ਉਨ੍ਹਾਂ ਠੱਗ ਬਦਮਾਸ਼ਾਂ ਨੂੰ ਕਾਬੂ ਕਰਨ ਲਈ ਸੰਗਰੂਰ ਪੁਲਿਸ ਨੇ ਰਾਜਸਥਾਨ ਦੀ ਕਾਮਾਂ ਪੁਲਿਸ ਦੀ ਮਦਦ ਨਾਲ ਠੱਗ ਬਦਮਾਸ਼ਾਂ ਦੇ ਅੱਡੇ 'ਤੇ ਛਾਪੇਮਾਰੀ ਕੀਤੀ ਪਰ ਪੰਜਾਬ ਪੁਲਿਸ ਨੂੰ ਇਸ 'ਚ ਸਫਲਤਾ ਨਹੀਂ ਮਿਲੀ।
ਕਾਮਾਂ ਥਾਣੇ ਦੇ ਅਧਿਕਾਰੀ ਨੇ ਦੱਸਿਆ ਕਿ ਕਾਮਾਂ ਖੇਤਰ ਦੇ ਠੱਗ ਬਦਮਾਸ਼ਾਂ ਦਾ ਹੋਰ ਸੂਬਿਆਂ ਦੇ ਲੋਕਾਂ ਨੂੰ ਠੱਗੀ ਮਾਰਨ ਦਾ ਕੰਮ ਵਿਆਪਕ ਪੱਧਰ 'ਤੇ ਚਲ ਰਿਹਾ ਹੈ ਜਿਸ ਸਿਲਸਿਲੇ 'ਚ ਹੀ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੀ ਪੁਲਿਸ ਭਰਤਪੁਰ 'ਚ ਪਹੁੰਚੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਪੁੁਲਿਸ ਦੇ ਨਾਲ ਆਨਲਾਈਨ ਠੱਗੀ ਦੇ ਮੁਲਜ਼ਮਾਂ ਦੀ ਤਲਾਸ਼ੀ ਲਈ ਤੇ ਕਾਮਾਂ ਕਸਬੇ ਦੇ ਰਾਮ ਜੀ ਗੇਟ ਮੁਹੱਲਾ ਸਮੇਤ ਹੋਰ ਕਈ ਥਾਵਾਂ 'ਤੇ ਛਾਪੇਮਾਰੀ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਪੁਲਿਸ ਦੇ ਉਸ ਥਾਂ 'ਤੇ ਪਹੁੰਚਣ ਤੋਂ ਪਹਿਲਾਂ ਹੀ ਮੁਲਜ਼ਮ ਫਰਾਰ ਹੋ ਗਏ ਸੀ ਜਿਸ ਕਾਰਨ ਪੁਲਿਸ ਨੂੰ ਉਸ 'ਚ ਸਫਲਤਾ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਪੁਲਿਸ ਉਨ੍ਹਾਂ ਬਦਮਾਸ਼ਾਂ ਦੀ ਭਾਲ 'ਚ ਲਗੀ ਹੋਈ।