ਪੰਜਾਬ

punjab

ETV Bharat / bharat

ਨਸ਼ੀਲੀਆਂ ਗੋਲੀਆਂ ਦਾ ਗੜ੍ਹ ਬਣੇ ਆਗਰਾ ਵਿੱਚ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ

ਆਗਰਾ ਤੋਂ ਚੱਲ ਰਹੇ ਨਸ਼ਿਆਂ ਦੇ ਧੰਦੇ 'ਤੇ ਠੱਲ ਪਾਉਣ ਲਈ ਪੰਜਾਬ ਪੁਲਿਸ ਵੱਲੋਂ ਆਗਰਾ ਵਿੱਚ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਇੱਕ ਗੋਦਾਮ 'ਤੇ ਰੇਡ ਮਾਰ ਕੇ ਵੱਡੀ ਗਿਣਤੀ ਵਿੱਚ ਨਸ਼ੀਲੀਆਂ ਗੋਲ਼ੀਆਂ ਬਰਾਮਦ ਕੀਤੀਆਂ ਹਨ।

ਆਗਰਾ
ਆਗਰਾ

By

Published : Aug 1, 2020, 4:32 PM IST

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਆਗਰਾ ਤੋਂ ਚੱਲ ਰਹੇ ਨਸ਼ਿਆਂ ਦੇ ਧੰਦੇ ਨੂੰ ਪੰਜਾਬ ਪੁਲਿਸ ਖੰਘਾਲਣ ਵਿੱਚ ਜੁਟੀ ਹੋਈ ਹੈ। ਪੰਜਾਬ ਪੁਲਿਸ ਇਸ ਤਹਿਤ ਪਹਿਲਾਂ ਹੀ 72 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਸ ਦੌਰਾਨ ਪੰਜਾਬ ਪੁਲਿਸ ਨੇ ਆਗਰਾ ਦੇ ਜਤੇਂਦਰ ਅਰੋੜਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੇ ਉਸ ਦੇ ਗੋਦਾਮ 'ਤੇ ਵੀ ਛਾਪੇਮਾਰੀ ਕਰ ਕੇ ਵੱਡੀ ਮਾਤਰਾ ਵਿੱਚ ਨਸ਼ੀਲੀਆਂ ਗੋਲ਼ੀਆਂ ਅਤੇ ਸਬੂਤ ਇਕੱਠੇ ਕੀਤੇ ਹਨ।

ਪੰਜਾਬ ਪੁਲਿਸ ਮੁਤਾਬਕ, ਇਸ ਕਾਲੇ ਕਾਰੋਬਾਰੀ ਦੀ ਸਪਲਾਈ ਆਗਰਾ ਤੋਂ ਹੋ ਰਹੀ ਹੈ। ਹਰ ਮਹੀਨੇ ਕੋਰੋੜਾਂ ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਇੱਥੇ ਦੂਜੇ ਜ਼ਿਲ੍ਹਿਆਂ ਅਤੇ ਹੋਰਨਾ ਸੂਬਿਆਂ ਲਈ ਭੇਜੀਆਂ ਜਾਂਦੀਆਂ ਹਨ।

ਆਗਰਾ ਗੈਂਗ ਦਾ ਖ਼ੁਲਾਸਾ

ਪੰਜਾਬ ਪੁਲਿਸ ਨੇ ਇਸ ਗੈਂਗ ਦਾ ਨਾਂਅ ਆਗਰਾ ਗੈਂਗ ਰੱਖਿਆ ਹੈ। ਗਿਰੋਹ ਦੇ ਸਭ ਤੋਂ ਵੱਡੇ ਸਪਲਾਇਰ ਆਗਰਾ ਦੇ ਅਰੋੜਾ ਭਰਾਵਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਪੁਲਿਸ ਨੇ ਆਗਰਾ ਪੁਲਿਸ ਅਤੇ ਡਰੱਗ ਵਿਭਾਗ ਦੇ ਨਾਲ ਮਿਲ ਕੇ ਉਨ੍ਹਾਂ ਦੇ ਕਮਲਾਨਗਰ ਦੀ ਇੱਕ ਕੋਠੀ ਵਿੱਚ ਬਣੇ ਗੋਦਾਮ ਵਿੱਚ ਛਾਪਾ ਮਾਰ ਕੇ ਵੱਡੀ ਗਿਣਤੀ ਵਿੱਚ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ ਹਨ। ਇਸ ਦੌਰਾਨ ਟੀਮ ਨੇ ਕਾਫ਼ੀ ਕਾਗ਼ਜ਼ਾਤ ਵੀ ਬਰਾਮਦ ਕੀਤੇ ਹਨ।

ਇਸ ਪੂਰੇ ਮਾਮਲੇ ਬਾਰੇ ਐਸਐਸਪੀ ਬਬਲੂ ਕੁਮਾਰ ਨੇ ਦੱਸਿਆ ਕਿ ਉਹ ਇਸ ਮਾਮਲੇ ਵਿੱਚ ਪੰਜਾਬ ਪੁਲਿਸ ਦੀ ਪੂਰੀ ਤਰ੍ਹਾਂ ਨਾਲ ਮਦਦ ਕਰ ਰਹੇ ਹਨ।

ਆਗਰਾ ਬਣਿਆ ਗੜ੍ਹ

ਜ਼ਿਕਰ ਕਰ ਦਈਏ ਕਿ ਆਗਰਾ ਵਿੱਚ ਇਸ ਤੋਂ ਪਹਿਲਾਂ ਹੋਰ ਸੂਬਿਆਂ ਦੀਆਂ ਟੀਮਾਂ ਵੀ ਨਸ਼ੀਲੀਆਂ ਦਵਾਈਆਂ ਦੇ ਮਾਮਲਿਆਂ ਵਿੱਚ ਰੇਡ ਕਰ ਚੁੱਕੀਆਂ ਹਨ। ਇਸ ਵਿੱਚ ਦਿੱਲੀ, ਮੱਧ ਪ੍ਰਦੇਸ਼ ਅਤੇ ਪੰਜਾਬ ਅਤੇ ਹੋਰਨਾਂ ਸੂਬਿਆਂ ਦੀਆਂ ਪੁਲਿਸ ਟੀਮਾਂ ਰੇਡ ਕਰ ਚੁੱਕੀਆਂ ਹਨ।

ABOUT THE AUTHOR

...view details