ਨਵੀਂ ਦਿੱਲੀ: ਸੂਬਿਆਂ ਨੂੰ ਲੈ ਕੇ ਜਾਰੀ ਕੀਤੀ ਗਈ ਨੀਤੀ ਆਯੋਗ ਦੀ ਰਿਪੋਰਟ ਮੁਤਾਬਿਕ (ਸਸਟੇਨੇਬਲ ਡਿਵੈਲਪਮੈਂਟ ਗੋਲ ਇੰਡੈਕਸ) ਵਿਚ ਪੰਜਾਬ 2 ਅੰਕ ਹੇਠਾਂ ਆ ਗਿਆ ਹੈ। ਇਸ 'ਤੇ ਪੰਜਾਬ ਦੇ ਕੈਬਿਨੇਟ ਮੰਤਰੀ ਬਲਬੀਰ ਸਿੱਧੂ ਨੇ ਕਿਹਾ, "ਮੈਨੂੰ ਨਹੀਂ ਲਗਦਾ ਕਿ ਪੰਜਾਬ ਵਿਚ ਕੋਈ ਅਜਿਹਾ ਹੈ, ਜੋ ਭੁੱਖਾ ਸੌਂਦਾ ਹੈ, ਅਤੇ ਜੇ ਕੋਈ ਅਜਿਹਾ ਕਰਦਾ ਹੈ, ਤਾਂ ਉਹ ਸ਼ਾਇਦ ਭਾਰ ਘਟਾਉਣ ਲਈ ਅਜਿਹਾ ਕਰਦੇ ਹਨ... ਪੰਜਾਬ ਵਿਚ ਸਾਡੀ ਖੁਰਾਕ ਇੰਨੀ ਸਿਹਤਮੰਦ ਅਤੇ ਅਮੀਰ ਹੈ, ਕਿਸੇ ਦੇ ਭੁੱਖੇ ਪੇਟ ਤੇ ਸੌਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਨੀਤੀ ਆਯੋਗ ਦੀ ਰਿਪੋਰਟ 'ਤੇ ਪੰਜਾਬ ਦੇ 2 ਮੰਤਰੀਆਂ ਨੇ ਚੁੱਕੇ ਸਵਾਲ
ਸੂਬਿਆਂ ਨੂੰ ਲੈ ਕੇ ਜਾਰੀ ਕੀਤੀ ਗਈ ਨੀਤੀ ਆਯੋਗ ਦੀ ਰਿਪੋਰਟ ਮੁਤਾਬਿਕ (ਸਸਟੇਨੇਬਲ ਡਿਵੈਲਪਮੈਂਟ ਗੋਲ ਇੰਡੈਕਸ) ਵਿਚ ਪੰਜਾਬ 2 ਅੰਕ ਹੇਠਾਂ ਡਿੱਗ ਗਿਆ, ਭਾਵ ਕਿ 10ਵੇਂ ਤੋਂ 12ਵੇਂ ਨੰਬਰ 'ਤੇ ਆ ਗਿਆ ਹੈ। ਇਸ ਸਬੰਧੀ ਕੈਬਿਨੇਟ ਮੰਤਰੀ ਬਲਬੀਰ ਸਿੱਧੂ ਨੇ ਆਪਣਾ ਬਿਆਨ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਕੋਈ ਭੁੱਖਾ ਨਹੀਂ ਸਾਉਂਦਾ ਹੈ। ਹਰੇਕ ਨੂੰ ਕੰਮ ਕਰਨਾ ਚਾਹੀਦਾ ਹੈ, ਤੇ ਜਿਹੜਾ ਵਿਅਕਤੀ ਕੰਮ ਕਰਦਾ ਹੈ, ਉਹ ਭੁੱਖਾ ਨਹੀਂ ਰਹਿ ਸਕਦਾ। ਇਹ ਅੰਕੜੇ ਗ਼ਲਤ ਹਨ।
ਫ਼ੋਟੋ
ਇਸ ਦੇ ਨਾਲ ਹੀ ਇਕ ਹੋਰ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਇਸ ਰਿਪੋਰਟ 'ਤੇ ਸਵਾਲ ਚੁੱਕਦਿਆਂ ਕਿਹਾ ਹੈ ਕਿ ਪੰਜਾਬ ਵਿਚ ਕਦੇ ਭੁੱਖਮਰੀ ਨਹੀਂ ਹੋਈ। ਹਰੇਕ ਨੂੰ ਕੰਮ ਕਰਨਾ ਚਾਹੀਦਾ ਹੈ ਅਤੇ ਜਿਹੜਾ ਵਿਅਕਤੀ ਕੰਮ ਕਰਦਾ ਹੈ ਉਹ ਭੁੱਖਾ ਨਹੀਂ ਰਹਿ ਸਕਦਾ। ਇਹ ਅੰਕੜੇ ਗਲਤ ਹਨ। ਉਨ੍ਹਾਂ ਨੇ ਕਿਹਾ, 'ਅਸੀਂ ਆਟਾ ਅਤੇ ਦਾਲ ਮੁਫ਼ਤ ਦਿੰਦੇ ਹਾਂ, ਕੀ ਕੋਈ ਰੋਟੀ ਵੀ ਨਹੀਂ ਪਕਾ ਸਕਦਾ।
Last Updated : Jan 3, 2020, 1:22 PM IST