ਚੰਡੀਗੜ੍ਹ: ਕੇਂਦਰ ਸਰਕਾਰ ਨੇ ਥਲ ਸੈਨਾ ਦੇ ਮੁਖੀ ਜਨਰਲ ਬਿਪਿਨ ਰਾਵਤ ਦੇ ਨਾਂਅ ਉੱਤੇ ਦੇਸ਼ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ਼ (ਸੀਡੀਐਸ) ਵਜੋਂ ਮੋਹਰ ਲਾ ਦਿੱਤੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।
ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ਼ ਵਜੋਂ ਚੁਣੇ ਜਾਣ 'ਤੇ ਬਿਪਿਨ ਰਾਵਤ ਨੂੰ ਕੈਪਟਨ ਨੇ ਦਿੱਤੀ ਵਧਾਈ - ਥਲ ਸੈਨਾ ਦੇ ਮੁਖੀ ਜਨਰਲ ਬਿਪਿਨ ਰਾਵਤ
ਥਲ ਸੈਨਾ ਦੇ ਮੁਖੀ ਜਨਰਲ ਬਿਪਿਨ ਰਾਵਤ ਨੂੰ ਦੇਸ਼ ਦਾ ਪਹਿਲਾ ਚੀਫ਼ ਆਫ਼ ਡਿਫੈਂਸ ਸਟਾਫ਼ ਵਜੋਂ ਨਿਯੁਕਤ ਕੀਤੇ ਜਾਣ ਉੱਤੇ ਕੈਪਟਨ ਅਮਰਿੰਦਰ ਸਿੰਘ ਨੇ ਵਧਾਈ ਦਿੱਤੀ ਹੈ।
ਕੈਪਟਨ ਨੇ ਟਵੀਟ ਕਰਦਿਆਂ ਲਿਖਿਆ, "ਜਨਰਲ ਬਿਪਿਨ ਰਾਵਤ ਨੂੰ ਭਾਰਤ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ ਵਜੋਂ ਚਾਰਜ ਸੰਭਾਲਣ ਲਈ ਬਹੁਤ-ਬਹੁਤ ਮੁਬਾਰਕਾਂ। ਹਥਿਆਰਬੰਦ ਬਲ ਨਾਲ ਜੁੜੇ ਸਾਰੇ ਮਾਮਲਿਆਂ ਉੱਤੇ ਪ੍ਰਮੁੱਖ ਫੌਜੀ ਸਲਾਹਕਾਰ ਵਜੋਂ ਇਸ ਨਵੇਂ ਮਿਸ਼ਨ ਉੱਤੇ ਉਨ੍ਹਾਂ ਨੂੰ ਮੇਰੀਆਂ ਸ਼ੁੱਭਕਾਮਨਾਵਾਂ।"
ਦੱਸ ਦਈਏ ਕਿ ਚੀਫ਼ ਆਫ਼ ਡਿਫੈਂਸ ਸਟਾਫ਼ ਦਾ ਕਾਰਜਕਾਲ ਤਿੰਨ ਸਾਲ ਦਾ ਹੋਵੇਗਾ। ਸੀਡੀਐਸ ਆਪਣੇ ਅਹੁਦੇ ਉੱਤੇ 65 ਸਾਲ ਦੀ ਉਮਰ ਤੱਕ ਬਣੇ ਰਹਿ ਸਕਦੇ ਹਨ। ਸੀਡੀਐਸ ਫੋਰ ਸਟਾਰ ਜਨਰਲ ਹੋਵੇਗਾ। ਸੀਡੀਐਸ ਦੇ ਜਿੰਮੇ ਫ਼ੌਜ ਦੇ ਤਿੰਨਾਂ ਭਾਗਾਂ ਵਿੱਚ ਤਾਲਮੇਲ ਤੋਂ ਇਲਾਵਾ ਯੁੱਧ ਦੌਰਾਨ ਸਿੰਗਲ ਪੋਆਂਇੰਟ ਆਦੇਸ਼ ਦੇਣ ਦਾ ਅਧਿਕਾਰੀ ਵੀ ਹੋਵੇਗਾ। ਇਸ ਦਾ ਮਤਲਬ ਹੈ ਕਿ ਤਿੰਨਾਂ ਫ਼ੌਜਾਂ ਨੂੰ ਇੱਕ ਹੀ ਆਦੇਸ਼ ਜਾਰੀ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸਾਇਬਰ ਅਤੇ ਸਪੇਸ ਕਮਾਂਡ ਦੀ ਜ਼ਿੰਮੇਵਾਰੀ ਦਿੱਤੀ ਜਾਵੇਗੀ।