ਇਸ ਸਬੰਧੀ ਲੈਫ਼ਟੀਨੈਂਟ ਜਨਰਲ ਢਿੱਲੋਂ ਨੇ ਕਿਹਾ, 'ਜਿਸ ਨੇ ਬੰਦੂਕ ਚੁੱਕੀ, ਉਸ ਨੂੰ ਗੋਲੀ ਮਾਰ ਦਿੱਤੀ ਜਾਵੇਗੀ।' ਉਨ੍ਹਾਂ ਕਿਹਾ ਕਿ ਪੁਲਵਾਮਾ ਹਮਲੇ ਵਿੱਚ ਪਾਕਿਸਤਾਨ ਅਤੇ ਆਈਐਸਆਈ ਦਾ ਹੱਥ ਹੈ ਤੇ ਜੈਸ਼ ਇਸ ਨੂੰ ਸੰਭਾਲਦਾ ਹੈ। ਜੈਸ਼ ਪਾਕਿਸਤਾਨੀ ਫ਼ੌਜ ਦਾ ਬੱਚਾ ਹੈ। ਉਨ੍ਹਾਂ ਕਿਹਾ,'ਮੈਂ ਲੋਕਾਂ ਨੂੰ ਆਪਰੇਸ਼ਨ ਦੌਰਾਨ ਅਤੇ ਬਾਅਦ 'ਚ ਮੁਕਾਬਲੇ ਵਾਲੀ ਥਾਂ ਤੋਂ ਦੂਰ ਰਹਿਣ ਦੀ ਬੇਨਤੀ ਕਰਦਾ ਹਾਂ। ਇਹ ਉਨ੍ਹਾਂ ਦੀ ਆਪਣੀ ਸੁਰੱਖਿਆ ਲਈ ਹੈ'।
'ਜਿਹੜਾ ਵੀ ਭਾਰਤ 'ਚ ਘੁਸਪੈਠ ਦੀ ਕੋਸ਼ਿਸ਼ ਕਰੇਗਾ, ਉਸ ਦੀ ਖੈਰ ਨਹੀਂ' - jawans
ਸ੍ਰੀਨਗਰ: ਪੁਲਵਾਮਾ ਹਮਲੇ ਤੋਂ ਬਾਅਦ ਸ੍ਰੀਨਗਰ ਵਿੱਚ ਭਾਰਤੀ ਫ਼ੌਜ, ਸੀਆਰਪੀਐੱਫ਼, ਅਤੇ ਜੰਮੂ ਕਸ਼ਮੀਰ ਪੁਲਿਸ ਨੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਭਾਰਤੀ ਫ਼ੌਜ ਦੇ ਲੈਫ਼ਟੀਨੈਂਟ ਜਨਰਲ ਕੰਵਲ ਜੀਤ ਸਿੰਘ ਢਿੱਲੋਂ ਨੇ ਕਿਹਾ ਕਿ 100 ਘੰਟੇ ਦਰਮਿਆਨ ਜੈਸ਼-ਏ-ਮੁਹੰਮਦ ਦੇ ਤਿੰਨ ਅੱਤਵਾਦੀ ਢੇਰ ਕਰ ਦਿੱਤੇ ਗਏ ਹਨ। ਇਨ੍ਹਾਂ ਨੂੰ ਪਾਕਿਸਤਾਨ ਤੋਂ ਜੈਸ਼-ਏ-ਮੁਹੰਮਦ ਵਲੋਂ ਸਾਂਭਿਆ ਜਾ ਰਿਹਾ ਸੀ।
ਭਾਰਤੀ ਫ਼ੌਜ ਤੇ ਸੀ.ਆਰ.ਪੀ.ਐੱਫ਼ ਨੇ ਕੀਤੀ ਸਾਂਝੀ ਪ੍ਰੈਸ ਕਾਨਫਰੰਸ
ਲੈਫ਼ਟੀਨੈਂਟ ਜਨਰਲ ਢਿੱਲੋਂ ਨੇ ਕਿਹਾ, 'ਕਸ਼ਮੀਰ ਵਿੱਚ ਮਾਂ ਦੀ ਵੱਡੀ ਭੂਮਿਕਾ ਹੈ।
Last Updated : Feb 19, 2019, 1:42 PM IST