ਪੁਲਵਾਮਾ ਹਮਲਾ: ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਕੀਤਾ ਬੰਦ ਦਾ ਐਲਾਨ
ਮੁੰਬਈ : ਕਸ਼ਮੀਰ ਦੇ ਪੁਲਵਾਮਾ 'ਚ ਹੋਏ ਹਮਲੇ ਤੇ ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਮੁੰਬਈ 'ਚ ਐਂਟਰਟੇਨਮੈਂਟ ਇੰਡਸਟਰੀ 'ਚ ਕਈ ਕਦਮ ਉਠਾਏ ਹਨ। ਅੱਤਵਾਦੀ ਹਮਲੇ 'ਚ ਹੋਣ ਵਾਲੇ ਹਮਲੇ ਨੂੰ ਕਾਇਰਾਨਾ ਦੱਸਦਿਆਂ ਫੈੱਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਾਈਜ਼ ਵੱਲੋਂ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਸੀਆਰਪੀਐੱਫ ਦੇ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ 14 ਫਰਵਰੀ ਐਤਵਾਰ ਨੂੰ ਦੁਪਹਿਰ ਦੋ ਤੋਂ ਚਾਰ ਵਜੇ ਤਕ ਬੰਦ ਦਾ ਐਲਾਨ ਕੀਤਾ ਗਿਆ ਹੈ।
ਫ਼ਾਇਲ ਫ਼ੋਟੋ
ਇਸ ਦੌਰਾਨ ਸਿਨੇਮਾ ਤੇ ਟੈਲੀਵਿਜ਼ਨ ਸ਼ੋ ਦੇ ਨਿਰਮਾਣ ਨਾਲ ਜੁੜੇ ਸਾਰੇ ਮਜ਼ਦੂਰ ਤੇ ਟੈਕਨੀਸ਼ੀਅਨ ਦੁਹਪਿਰ 12 ਵਜੇ ਤਕ ਗੋਰੇਗਾਂਵ ਫਿਲਮਸਿਟੀ ਸਟੁਡੀਓ ਦੇ ਗੇਟ 'ਤੇ ਹਾਜ਼ਰ ਹੋਣਗੇ। ਉਥੇ ਹੀ ਭਾਰਤੀ ਕ੍ਰਿਕਟ ਟੀਂਮ ਦੇ ਕਪਤਾਨ ਵਿਰਾਟ ਕੋਹਲੀ ਨੇ ਵੀ ਇੰਡਿਅਨ ਸਪੋਰਟਸ ਆਨਰ ਪ੍ਰੋਗਰਾਮ ਨੂੰ ਮੁਲਤਵੀ ਕਰ ਦਿੱਤਾ ਹੈ। ਵਿਰਾਟ ਕੋਹਲੀ ਜੋ ਸਪੋਰਟਸ ਪਰਸਨ ਤੇ ਐਥਲੀਟ ਨੂੰ ਸਨਮਾਨਿਤ ਕਰਨ ਲਈ ਇਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ। ਇਹ ਪ੍ਰੋਗਰਾਮ 17 ਫਰਵਰੀ ਨੂੰ ਕੀਤਾ ਜਾਣਾ ਸੀ ਪਰ ਸ਼ਰਧਾਂਜਲੀ ਦੇ ਰੂਪ 'ਚ ਉਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਮੁਲਤਵੀ ਕਰ ਦਿੱਤੀ ਸੀ।
Last Updated : Feb 17, 2019, 1:17 PM IST