21 ਵੀਂ ਸਦੀ 'ਚ ਪ੍ਰਿੰਟ, ਬਿਜਲਈ ਅਤੇ ਡਿਜੀਟਲ ਮੀਡੀਆ ਰਾਹੀਂ ਲੋਕ ਜਾਣਕਾਰੀ ਤੱਕ ਆਪਣੀ ਪਹੁੰਚ ਬਣਾਉਂਦੇ ਹਨ। ਪੱਤਰਕਾਰਤਾ ਖੇਤਰ ਇੱਕ ਅਜਿਹਾ ਖੇਤਰ ਹੈ ਜੋ ਲੋਕਾਂ ਨੂੰ ਹਰ ਤਰ੍ਹਾਂ ਦੇ ਖੇਤਰਾਂ ਬਾਰੇ ਜਾਣਕਾਰੀ ਦੇਣ ਲਈ ਔਖੀ ਤੋਂ ਔਖੀ ਘੜੀ 'ਚੋਂ ਲੰਘਦਾ ਹੈ। ਜਿਸ ਤਰ੍ਹਾਂ ਪੱਤਰਕਾਰ ਆਪਣੇ ਲਿਖਤ, ਆਵਾਜ਼ ਅਤੇ ਆਪਣੀ ਬੋਲੀ ਰਾਹੀਂ ਲੋਕਾਂ ਦਾ ਤੱਕ ਜਾਣਕਾਰੀ ਮੁਹੱਈਆ ਕਰਵਾਉਂਦੇ ਹਨ ਉੱਥੇ ਹੀ ਫ਼ੋਟੋ ਜਰਨਲਿਸਟ ਆਫਣੀ ਫ਼ੋਟੋਆਂ/ਤਸਵੀਰਾਂ ਰਾਹੀਂ ਆਪਣੀ ਖ਼ਬਰ ਨੂੰ ਬਿਆਨ ਕਰਦੇ ਹਨ ਅਤੇ ਲੋਕਾਂ ਤੱਕ ਪਹੁੰਚਾਉਂਦੇ ਹਨ। ਤਸਵੀਰਾਂ ਰਾਹੀਂ ਨਾ ਸਿਰਫ਼ ਪੱਤਰਕਾਰਤਾ ਦੇ ਪਾਸੇ ਤੋਂ ਸੱਗੋਂ ਮਨੁੱਖਾਂ ਦੀ ਦਿਲਚਸਪੀ ਅਤੇ ਰੁਝਾਨ ਦਾ ਧਿਆਨ ਰੱਖਣਾ ਇੱਕ ਫ਼ੋਟੋ ਜਰਨਲਿਸਟ ਲੀ ਚੁਣੌਤੀ ਭਰਿਆ ਕੰਮ ਹੈ।
ਇਸ ਸਾਲ ਹੋਏ ਪੁਲਿਟਜ਼ਰ ਅਵਾਰਡ 'ਚ ਭਾਰਤ ਦੇ ਤਿੰਨ ਫ਼ੋਟੋ ਪੱਤਰਕਾਰਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਜੰਮੂ ਕਸ਼ਮੀਰ ਦੇ ਤਿੰਨ ਪੱਤਰਕਾਰ ਸਾਥੀ ਮੁਖਤਾਰ ਖਾਨ, ਯਾਸੀਨ ਡਾਰ ਅਤੇ ਚੰਨੀ ਆਨੰਦ ਨੂੰ 5 ਅਪਰੈਲ 2019 ਜੰਮੂ ਕਸ਼ਮੀਰ ਤੋਂ ਵਿਸ਼ੇਸ਼ ਰਾਜ ਦਾ ਦਰਜਾ ਖੋਏ ਜਾਣ ਤੇ ਤਸਵੀਰਾਂ ਰਾਹੀਂ ਕਵਰ ਕੀਤੀ ਕਹਾਣੀ ਲਈ ਇਸ ਅਵਾਰਡ ਨਾਲ ਸਨਾਮਾਨਿਤ ਕੀਤਾ ਗਿਆ ਹੈ। ਇਹ ਅਵਾਰਡ ਸਿਰਫ਼ ਤਸਵੀਰਾਂ ਰਾਹੀ ਸਥਿਤੀ ਨੂੰ ਬਿਆਨ ਕਰਨ ਲਈ ਨਹੀਂ ਸੱਗੋਂ ਜਿਨ੍ਹਾਂ ਹਾਲਾਤਾਂ 'ਚੋਂ ਇਨ੍ਹਾਂ ਤਸਵੀਰਾਂ ਨੂੰ ਲਿਆ ਗਿਆ ਉਸ ਸਾਹਸ ਲਈ ਵੀ ਮਿਲਿਆ ਹੈ।
ਸਨਮਾਨੇ ਗਏ ਤਿਨਾਂ ਹੀ ਪੱਤਰਕਾਰ ਵਿਵਾਦਾਂ ਚ ਘਿਰ ਗਏ ਹਨ ਇਹ ਵਿਵਾਦ ਤਸਵੀਰਾਂ ਨੂੰ ਲੈ ਕੇ ਨਹੀਂ ਸੱਗੋਂ ਪ੍ਰਬੰਧਕਾਂ ਵੱਲੋਂ ਤਸਵੀਰਾਂ ਦੇ ਦਿੱਤੇ ਗਏ ਸਪਸ਼ਟੀਕਰਣ ਤੇ ਹੋਇਆ ਹੈ। ਅਸਲ ਚ ਤਸਵੀਰਾਂ ਨੂੰ ਹਰ ਕੋਈ ਆਪਣੇ ਤਰੀਕੇ ਨਾਲ ਸਮਝਦਾ ਹੈ ਇਸ ਲਈ ਇਹ ਜ਼ਰੂਰੀ ਨਹੀਂ ਕਿ ਜਿਸ ਚੀਜ਼ ਨੂੰ ਸੋਚ ਜਾਂ ਜਿਸ ਵਿਚਾਰ ਨਾਲ ਇੱਕ ਫ਼ੋਟੋ ਜਰਨਲਿਸਟ ਨੇ ਆਪਣੇ ਕੈਮਰੇ ਤਸਵੀਰਾਂ ਕੈਦ ਕੀਤੀਆਂ ਉਸੇ ਤਰੀਕੇ ਨਾਲ ਇੱਕ ਦਰਸ਼ਕ ਵੀ ਤਸਵੀਰਾਂ ਬਾਰੇ ਸੋਚੇ ਇਹੀ ਕਾਰਨ ਹੈ ਗਏ ਤਿਨਾਂ ਹੀ ਪੱਤਰਕਾਰ ਵਿਵਾਦਾਂ 'ਚ ਘਿਰ ਗਏ ਹਨ।