ਪੁਡੁਚੇਰੀ: ਸਾਫ਼ ਵਾਤਾਵਰਣ ਦੀ ਸਿਰਜਣਾ ਵੱਲ ਇੱਕ ਕਦਮ ਅੱਗੇ ਵਧਾਉਂਦਿਆਂ, ਪੁਡੁਚੇਰੀ ਦੇ ਇੱਕ ਪਿੰਡ ਨੇ ਪਲਾਸਟਿਕ ਦੀ ਵਰਤੋਂ ਘਟਾਉਣ ਲਈ ਖ਼ਾਸ ਉਪਰਾਲਾ ਕੀਤਾ। ਪਿਲਾਇਯਰਕੁਪੱਮ ਪਿੰਡ ਦੇ ਵਸਨੀਕਾਂ ਨੇ ਪੁਡੁਚੇਰੀ ਵਾਤਾਵਰਣ ਵਿਭਾਗ ਵੱਲੋਂ ਪਿੰਡ ਦੇ ਕੌਂਸਲਰਾਂ ਤੇ ਮੈਂਬਰਾਂ ਦਾ ਇੱਕ ਸਮੂਹ ਬਣਾਇਆ। ਇਸ ਸਮੂਹ ਦੇ ਮੈਂਬਰਾਂ ਨੂੰ ਕੱਪੜੇ ਤੇ ਕਾਗਜ਼ ਨਾਲ ਬਣੇ ਬੈਗ ਬਣਾਉਣ ਲਈ ਸਿਖਲਾਈ ਦਿੱਤੀ ਗਈ ਸੀ, ਜੋ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਖ਼ਤਮ ਕਰਨ ਵਿਚ ਮਦਦ ਕਰਦਾ ਹੈ। ਸਥਾਨਕ ਦੁਕਾਨਾਂ ਤੇ ਕਰਿਆਨੇ ਦੀਆਂ ਦੁਕਾਨਾਂ 'ਤੇ ਕੱਪੜੇ ਤੇ ਕਾਗਜ਼ਾਂ ਦੇ ਬੈਗ ਵੰਡੇ ਗਏ ਤੇ ਹਰ ਜਗ੍ਹਾ ਦੇ ਲੋਕਾਂ ਨੇ ਇਸ ਕਦਮ ਦੀ ਪ੍ਰਸ਼ੰਸਾ ਕੀਤੀ।
ਪੁਡੁਚੇਰੀ ਦੇ ਲੋਕਾਂ ਦਾ ਪਲਾਸਟਿਕ ਮੁਕਤ ਸ਼ਹਿਰ ਬਣਾਉਣ ਲਈ ਖ਼ਾਸ ਉਪਰਾਲਾ - no plastic life fantastic
ਪੁਡੁਚੇਰੀ ਦੇ ਪਿੰਡ ਪਿਲਾਇਯਰਕੁਪੱਮ ਨੇ ਪਲਾਸਟਿਕ ਮੁਕਤ ਸ਼ਹਿਰ ਬਣਾਉਣ ਲਈ ਖ਼ਾਸ ਉਪਰਾਲਾ ਕੀਤਾ ਹੈ।
ਫ਼ੋਟੋ
ਇਸ ਬਾਰੇ ਪੁਡੁਚੇਰੀ ਸਰਕਾਰ ਦੇ ਵਾਤਾਵਰਣ ਇੰਜੀਨੀਅਰ ਸੁਰੇਸ਼ ਦੇ ਅਨੁਸਾਰ, “ਪਿਲਾਇਯਰਕੁਪੱਮ ਪਿੰਡ ਨੂੰ ਸਾਲ 2010 ਵਿੱਚ ਪਲਾਸਟਿਕ ਮੁਕਤ ਪਿੰਡ ਐਲਾਨਿਆ ਗਿਆ ਸੀ। ਉਸ ਵੇਲੇ ਅਸੀਂ ਲੋਕਾਂ ਵਿੱਚ ਕਰਿਆਨੇ ਦੀਆਂ ਦੁਕਾਨਾਂ ਤੇ ਚਾਹ ਦੀਆਂ ਦੁਕਾਨਾਂ ਵਿੱਚ ਪਲਾਸਟਿਕ ਬੈਗ ਦੀ ਥਾਂ ਕੱਪੜੇ ਤੇ ਕਾਗਜ਼ ਦੇ ਬੈਗ ਵਰਤਣ ਲਈ ਜਾਗਰੁਕਤਾ ਪੈਦਾ ਕਰ ਰਹੇ ਹਾਂ। ਸਥਾਨਕ ਔਰਤਾਂ ਤੇ ਨੌਜਵਾਨਾਂ ਨੂੰ ਸਿੰਗਲ ਯੂਜ਼ ਪਲਾਸਟਿਕ ਦੇ ਵਿਕਲਪਾਂ ਦੇ ਉਤਪਾਦਨ ਲਈ ਸਹੀ ਸਿਖਲਾਈ ਦਿੱਤੀ ਗਈ ਸੀ। ਫਿਲਹਾਲ ਇਹ ਪਿੰਡ ਪਲਾਸਟਿਕ ਤੋਂ ਮੁਕਤ ਹੈ। ”