ਨਵੀਂ ਦਿੱਲੀ: ਗਾਜੀਪੁਰ ਬਾਰਡਰ 'ਤੇ ਆਪਣੀਆਂ ਵੱਖੋਂ ਵੱਖ ਮੰਗਾਂ ਨੂੰ ਲੈ ਕੇ ਬੀਤੇ 4 ਦਿਨਾਂ ਤੋਂ ਕਿਸਾਨਾਂ ਦਾ ਲਗਾਤਾਰ ਜਾਰੀ ਪ੍ਰਦਰਸ਼ਨ ਹੁਣ ਹਿੰਸਕ ਹੁੰਦਾ ਜਾ ਰਿਹਾ ਹੈ। ਅੱਜ ਸਵੇਰ ਕਿਸਾਨਾਂ ਨੇ ਟਰੈਕਟਰ ਚੜ੍ਹਾ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ।
ਇਸ ਦੌਰਾਨ ਦਿੱਲੀ ਪੁਲਿਸ ਅਤੇ ਕਿਸਾਨਾਂ ਵਿਚਕਾਰ ਜੰਮ ਕੇ ਹੱਥੋਂ ਪਾਈ ਹੋਈ। ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਉਹ ਆਪਣੀ ਸਮੱਸਿਆਵਾਂ ਤੋਂ ਤੰਗ ਆ ਚੁੱਕੇ ਹਾਂ ਅਤੇ ਹੁਣ ਦਿੱਲੀ ਵੱਲ ਵੱਧਣਾ ਚਾਹੁੰਦੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਲਗਾਤਾਰ ਸਾਡੀਆਂ ਮੰਗਾਂ ਨੂੰ ਅਨਦੇਖਾ ਕਰ ਰਹੀ।