ਵਰਧਾ: ਮਹਾਰਾਸ਼ਟਰ ਦੇ ਵਰਧਾ ਜ਼ਿਲ੍ਹੇ 'ਚ ਜਿਸ ਮਹਿਲਾ ਅਧਿਆਪਕ ਨੂੰ ਸਾੜਣ ਦੀ ਕੋਸ਼ਿਸ਼ ਕੀਤੀ ਗਈ ਸੀ, ਉਸ ਦੀ ਇਲਾਜ ਦੌਰਾਨ ਅੱਜ ਸਵੇਰੇ ਮੌਤ ਹੋ ਗਈ। ਇਸ ਘਟਨਾ ਤੋਂ ਨਾਰਾਜ਼ ਸਥਾਨਕ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ ਤੇ ਐਮਬੂਲੈਂਸ 'ਤੇ ਪਥਰਾਅ ਕੀਤਾ।
ਮਹਾਰਾਸ਼ਟਰ 'ਚ ਅਧਿਆਪਕਾ ਦਾ ਕਤਲ: ਨਾਰਾਜ਼ ਲੋਕਾਂ ਨੇ ਐਮਬੂਲੈਂਸ 'ਤੇ ਕੀਤਾ ਪਥਰਾਅ - ਮਹਾਰਾਸ਼ਟਰ 'ਚ ਅਧਿਆਪਿਕਾ ਦਾ ਕਤਲ
ਮਹਾਰਾਸ਼ਟਰ ਦੇ ਵਰਧਾ ਜ਼ਿਲ੍ਹੇ 'ਚ ਜਿਸ ਮਹਿਲਾ ਅਧਿਆਪਕ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ ਸੀ ਉਸ ਦੀ ਲਾਸ਼ ਵਰਧਾ ਪਹੁੰਚੀ। ਇਸ ਘਟਨਾ ਤੋਂ ਨਾਰਾਜ਼ ਪਿੰਡ ਵਾਸੀਆਂ ਨੇ ਮੁਲਜ਼ਮ ਨੂੰ ਫਾਂਸੀ ਦਿੱਤੇ ਜਾਣ ਦੀ ਮੰਗ ਕਰਦੇ ਹੋਏ ਘਟਨਾ ਦਾ ਵਿਰੋਧ ਕੀਤਾ।
ਜਾਣਕਾਰੀ ਮੁਤਾਬਕ ਪੀੜਤਾ ਦੀ ਲਾਸ਼ ਹਿੰਗਨ ਘਾਟ ਪੁਜਣ 'ਤੇ ਸਥਾਨਕ ਲੋਕਾਂ ਨੇ ਐਮਬੂਲੈਂਸ ਦਾ ਰਸਤਾ ਰੋਕ ਕੇ ਮੁਲਜ਼ਮ ਵਿਰੁੱਧ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੇ ਜਾਣ ਦੀ ਮੰਗ ਕੀਤੀ। ਨਾਰਾਜ਼ ਲੋਕਾਂ ਵੱਲੋਂ ਐਮਬੂਲੈਂਸ ਉੱਤੇ ਪਥਰਾਅ ਵੀ ਕੀਤਾ ਗਿਆ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਲਗਭਗ 10 ਤੋਂ ਵੱਧ ਲੋਕਾਂ ਨੇ ਸਥਾਨਕ ਤਹਿਸੀਲਦਾਰ ਨਾਲ ਮੁਲਾਕਾਤ ਕਰਕੇ ਮੁਲਜ਼ਮ ਨੂੰ ਫਾਂਸੀ ਦਿੱਤੇ ਜਾਣ ਦੀ ਮੰਗ ਕੀਤੀ।
ਕੀ ਹੈ ਪੂਰਾ ਮਾਮਲਾ
ਪੀੜਤਾ ਹਿੰਗਨ ਘਾਟ ਤੁਲੂਕਾ ਵਿਖੇ ਸਥਿਤ ਇੱਕ ਕਾਲਜ 'ਚ ਪੜਾਉਣ ਜਾ ਰਹੀ ਸੀ। ਬੱਸ ਅੱਡੇ 'ਤੇ ਉਹ ਆਪਣੀ ਬੱਸ ਦਾ ਇੰਤਜ਼ਾਰ ਕਰ ਰਹੀ ਸੀ। ਉਸ ਵੇਲੇ ਪੀੜਤਾ ਉੱਤੇ ਇੱਕ ਤਰਫਾ ਪਿਆਰ ਕਰਨ ਵਾਲੇ ਇੱਕ ਸਿਰਫਿਰੇ ਵਿਅਕਤੀ ਵਿਕੇਸ਼ ਨਗਰਾੜੇ ਨੇ ਅਚਾਨਕ ਉਸ 'ਤੇ ਹਮਲਾ ਕਰ ਦਿੱਤਾ। ਮ੍ਰਿਤਕਾ ਦੇ ਪਿਤਾ ਨੇ ਕਿਹਾ ਕਿ ਮੁਲਜ਼ਮ ਨੂੰ ਵੀ ਅਜਿਹੀ ਸਜ਼ਾ ਮਿਲਣੀ ਚਾਹੀਦੀ ਹੈ ਜਿਵੇਂ ਕਿ ਉਸ ਨੇ ਮੇਰੀ ਧੀ ਨੂੰ ਸਾੜਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਧੀ ਘਰ 'ਚਲਾਉਣ ਵਾਲੀ ਇੱਕਲੌਤੀ ਸੀ। ਉਨ੍ਹਾਂ ਨੇ ਸਰਕਾਰ ਕੋਲੋਂ ਪਰਿਵਾਰ ਦੇ ਇੱਕ ਮੈਂਬਰ ਲਈ ਨੌਕਰੀ ਦਿੱਤੇ ਜਾਣ ਦੀ ਮੰਗ ਕੀਤੀ ਹੈ।