ਨਵੀਂ ਦਿੱਲੀ: ਨਾਗਰਿਕਤਾ ਸੋਧ ਬਿੱਲ ਰਾਜ ਸਭਾ ਵਿੱਚ ਪਾਸ ਹੋਣ ਤੋਂ ਬਾਅਦ ਅਸਮ ਵਿੱਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦਿਆਂ ਉੱਥੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ।
ਪੀਐੱਮ ਨੇ ਲਿਖਿਆ, 'ਮੈਂ ਆਪਣੇ ਅਸਮ ਦੇ ਭੈਣ-ਭਰਾਵਾਂ ਨੂੰ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਉਨ੍ਹਾਂ ਨੂੰ ਨਾਗਰਿਕਤਾ ਸੋਧ ਬਿੱਲ (ਕੈਬ) ਦੇ ਪਾਸ ਹੋਣ ਤੋਂ ਬਾਅਦ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਮੈਂ ਉਨ੍ਹਾਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਕੋਈ ਵੀ ਉਨ੍ਹਾਂ ਦੇ ਅਧਿਕਾਰ, ਵਿਲੱਖਣ ਪਹਿਚਾਣ ਤੇ ਸੁੰਦਰ ਸਭਿਆਚਾਰ ਨੂੰ ਉਨ੍ਹਾਂ ਤੋਂ ਖੋਹ ਨਹੀਂ ਸਕਦਾ। ਇਹ ਪ੍ਰਫੁੱਲਤ ਹੁੰਦਾ ਰਹੇਗਾ।'