ਅੰਬਾਲਾ : ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਗੁੱਸੇ ਵਿੱਚ ਆ ਕੇ ਪ੍ਰਦਰਸ਼ਨਕਾਰੀਆਂ ਨਾਲ ਕੀਤਾ ਗ਼ਲਤ ਵਿਵਹਾਰ।
ਵਿਰੋਧ ਹੋਣ 'ਤੇ ਭੜਕੇ ਅਨਿਲ ਵਿਜ,ਪ੍ਰਦਰਸ਼ਨ ਕਰਨ ਵਾਲਿਆਂ ਨੂੰ ਕੱਢੀਆਂ ਗਾਲ੍ਹਾਂ - Election campaining
ਹਰਿਆਣਾ ਦੇ ਸਿਹਤ ਮੰਤਰੀ ਅਨੀਲ ਵਿਜ ਭਾਜਪਾ ਦੇ ਲੋਕਸਭਾ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪੁੱਜੇ। ਇਸ ਦੌਰਾਨ ਕੁਝ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ। ਵਿਰੋਧ ਹੋਣ ਕਾਰਨ ਸਿਹਤ ਮੰਤਰੀ ਗੁੱਸੇ ਵਿੱਚ ਆ ਗਏ ਅਤੇ ਉਨ੍ਹਾਂ ਨੇ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਨੂੰ ਗਾਲ੍ਹਾਂ ਕੱਢੀਆਂ।
ਵਿਰੋਧ ਹੋਣ 'ਤੇ ਭੜਕੇ ਅਨਿਲ ਵਿਜ
ਜਾਣਕਾਰੀ ਮੁਤਾਬਕ ਸੂਬੇ ਦੇ ਸਿਹਤ ਮੰਤਰੀ ਅਨਿਲ ਵਿਜ ਪਿੰਡ ਮਛੋਨਦਾ ਵਿਖੇ ਭਾਜਪਾ ਉਮੀਦਵਾਰ ਰਤਨ ਲਾਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪੁੱਜੇ ਸਨ। ਇਸ ਦੌਰਾਨ ਪਿੰਡ ਦੇ ਕੁਝ ਲੋਕਾਂ ਨੇ ਭਾਜਪਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਉਨ੍ਹਾਂ ਦਾ ਵਿਰੋਧ ਕੀਤਾ। ਇਸ ਕਾਰਨ ਅਨਿਲ ਵਿਜ ਗੁੱਸੇ ਵਿੱਚ ਆ ਗਏ ਅਤੇ ਲੋਕਾਂ ਉੱਤੇ ਭੜਕ ਗਏ ਅਤੇ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਨੂੰ ਗਾਲ੍ਹਾਂ ਕੱਢਣ ਲੱਗ ਪਏ। ਪੁਲਿਸ ਨੇ ਮੁਸ਼ਕਲ ਨਾਲ ਭੀੜ ਨੂੰ ਕਾਬੂ ਪਾਇਆ।
Last Updated : May 8, 2019, 7:30 AM IST