ਨਵੀਂ ਦਿੱਲੀ: ਦਿੱਲੀ ਹੱਦਾਂ ਉੱਤੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਚੱਲ ਰਿਹਾ ਹੈ। ਨਵੇਂ ਖੇਤੀ ਕਾਨੂੰਨਾਂ ਉੱਤੇ ਸੁਪਰੀਮ ਕੋਰਟ ਵਿੱਚ ਚੱਲ ਕੇਸ ਉੱਤੇ ਸਿਖਰਲੀ ਅਦਾਲਤ ਨੇ 4 ਮੈਂਬਰੀ ਕਮੇਟੀ ਗਠਿਤ ਕੀਤੀ ਹੈ। ਇਹ ਕਮੇਟੀ ਕਿਸਾਨਾਂ ਅਤੇ ਹੋਰ ਹਿੱਸੇਦਾਰਾਂ ਨਾਲ ਗੱਲਬਾਤ ਕਰੇਗੀ ਅਤੇ ਸੁਪਰੀਮ ਕੋਰਟ ਨੂੰ ਆਪਣੀ ਰਿਪੋਰਟ ਭੇਜੇਗੀ।
ਸਿਖਰਲੀ ਅਦਾਲਤ ਵੱਲੋਂ ਗਠਿਤ ਕਮੇਟੀ ਵਿੱਚ ਕਿਸਾਨ ਆਗੂ ਅਤੇ ਖੇਤੀ ਮਾਹਰ ਸ਼ਾਮਲ ਹਨ। ਕਮੇਟੀ ਦੇ ਮੈਂਬਰ ਇਸ ਤਰ੍ਹਾਂ ਹਨ:
ਭੁਪਿੰਦਰ ਸਿੰਘ ਮਾਨ
ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਪ੍ਰਧਾਨ ਭੁਪਿੰਦਰ ਸਿੰਘ ਮਾਨ ਹਨ। ਉਨ੍ਹਾਂ ਦੇ ਉਦੇਸ਼ ਕਿਸਾਨਾਂ ਦਾ ਸਮਾਜਿਕ ਅਤੇ ਆਰਥਿਕ ਪੱਧਰ ਵਿੱਚ ਵਾਧਾ ਕਰਨਾ ਹੈ। ਭੁਪਿੰਦਰ ਸਿੰਘ ਮਾਨ ਮੌਜੂਦਾ ਸਮੇਂ ਵਿੱਚ ਕਿਸਾਨ ਤਾਲਮੇਲ ਕਮੇਟੀ ਦੇ ਚੇਅਰਮੈਨ ਹਨ, ਨਾਲ ਹੀ ਉਹ ਖੇਤੀ ਮਾਹਰ ਵੀ ਹਨ।
ਮਾਨ ਰਾਜਸਭਾ ਮੈਂਬਰ ਵੀ ਰਹਿ ਚੁੱਕੇ ਹਨ। ਕਿਸਾਨ ਉਨੱਤੀ ਵਿੱਚ ਉਨ੍ਹਾਂ ਦੇ ਯੋਗਦਾਨ ਦੇ ਲਈ ਭਾਰਤ ਦੇ ਤਤਕਾਲੀ ਰਾਸ਼ਟਰਪਤੀ ਨੇ ਉਸ ਨੂੰ ਰਾਜ ਸਭਾ ਮੈਂਬਰ ਨਾਮਜ਼ਦ ਕੀਤਾ ਸੀ।
ਭੁਪਿੰਦਰ ਸਿੰਘ ਮਾਨ ਕਿਸਾਨ ਮਿੱਤਰ ਕਮੇਟੀ ਦੇ ਸੰਸਥਾਪਕ ਮੈਂਬਰਾਂ ਵਿੱਚੋਂ ਇੱਕ ਸੀ, ਜਿਸ ਦੀ ਸਥਾਪਨਾ 1966 ਵਿੱਚ ਕੀਤੀ ਗਈ ਸੀ ਜੋ ਕਿ ਅੱਗੇ ਜਾ ਕੇ ਰਾਸ਼ਟਰੀ ਪੱਧਰ ਦੇ ਕਿਸਾਨ ਸੰਗਠਨ ਭਾਰਤੀ ਕਿਸਾਨ ਯੂਨੀਅਨ ਬਣ ਗਿਆ।
ਡਾ. ਪ੍ਰਮੋਦ ਕੁਮਾਰ ਜੋਸ਼ੀ, ਮੁਖੀ, ਅੰਤਰਰਾਸ਼ਟਰੀ ਨੀਤੀ
ਅੰਤਰਰਾਸ਼ਟਰੀ ਨੀਤੀ ਦੇ ਮੁਖੀ ਡਾ. ਪ੍ਰਮੋਦ ਕੁਮਾਰ ਜੋਸ਼ੀ ਮੌਜੂਦਾ ਸਮੇਂ ਵਿੱਚ ਇੰਡੀਅਨ ਸੁਸਾਇਟੀ ਆਫ ਐਗਰੀਕਲਚਰ ਇਕਨੋਮਿਕਸ, ਇੰਡੀਆ ਸੁਸਾਇਟੀ ਆਫ ਐਗਰੀਕਲਚਰ ਇੰਜੀਨੀਅਰਿੰਗ, ਇੰਟਰਨੈਸ਼ਨਲ ਸੁਸਾਇਟੀ ਆਫ ਨੋਨੀ ਸਾਇੰਸ ਦੇ ਫੈਲੋ ਹਨ।
ਨਾਲ ਹੀ ਉਹ 2012 ਤੋਂ ਦੱਖਣੀ ਏਸ਼ੀਆ, ਅੰਤਰਰਾਸ਼ਟਰੀ ਫੂਡ ਪਾਲਿਸੀ ਰਿਸਰਚ ਇੰਸਟੀਚਿਉਟ, ਦੱਖਣੀ ਏਸ਼ੀਆ ਖੇਤਰੀ ਦਫ਼ਤਰ, ਨਵੀਂ ਦਿੱਲੀ ਦਾ ਵੈਟਰਨ ਡਾਇਰੈਕਟਰ ਹਨ। ਉਹ ਸਾਰਕ ਖੇਤੀਬਾੜੀ ਕੇਂਦਰ, ਢਾਕਾ (ਬੰਗਲਾਦੇਸ਼) ਦੇ ਗਵਰਨਿੰਗ ਬੋਰਡ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ।
ਅਸ਼ੋਕ ਗੁਲਾਟੀ, ਖੇਤੀ ਮਾਹਰ
ਖੇਤੀ ਮਾਹਰ ਅਸ਼ੋਕ ਗੁਲਾਟੀ ਖੇਤੀ ਮਾਹਰ ਅਤੇ ਅਰਥਸ਼ਾਸਤਰੀ ਹਨ। ਗੁਲਾਟੀ ਖੇਤੀ ਲਾਗਤ ਅਤੇ ਖੇਤੀਬਾੜੀ ਲਾਗਤ ਅਤੇ ਕੀਮਤਾਂ ਕਮਿਸ਼ਨ ਦੇ ਪ੍ਰਧਾਨ ਰਹਿ ਚੁੱਕੇ ਹਨ। ਸੀਐਸਸੀਪੀ ਭੋਜਨ ਸਪਲਾਈ ਅਤੇ ਕੀਮਤਾਂ ਦੀਆਂ ਨੀਤੀਆਂ ਉੱਤੇ ਭਾਰਤ ਸਰਕਾਰ ਦਾ ਇੱਕ ਸਲਾਹਕਾਰ ਬੋਰਡ ਹੈ।
ਅਨਿਲ ਘਨਵੰਤ, ਸ਼ੈਕਰੀ ਸੰਗਠਨ, ਮਹਾਰਾਸ਼ਟਰ
ਅਨਿਲ ਘਨਵੰਤ ਮਹਾਰਾਸ਼ਟਰ ਦੇ ਸ਼ੈਕਰੀ ਸੰਗਠਨ ਦੇ ਪ੍ਰਧਾਨ ਹਨ, ਜੋ ਕਿਸਾਨਾਂ ਦੇ ਅਧਿਕਾਰਾਂ ਦੇ ਲਈ ਆਵਾਜ਼ ਬੁਲੰਦ ਕਰਦੇ ਹਨ। ਸ਼ੈਕਰੀ ਸੰਗਠਨ ਮਹਾਂਰਾਸ਼ਟਰ, ਕਰਨਾਟਕ ਅਤੇ ਹੋਰ ਗੁਆਂਢੀ ਰਾਜਾਂ ਵਿੱਚ ਸਰਬੋਤਮ ਕਿਸਾਨ ਸੰਸਥਾ ਹੈ ਜੋ ਕਿਸਾਨ ਸਮਰਥਕ ਦੇ ਉਪਾਅ ਅਤੇ ਖੇਤੀ ਮੁੱਦਿਆਂ ਨੂੰ ਲੈ ਕੇ ਸੁਰਖੀਆਂ ਵਿੱਚ ਰਿਹਾ ਹੈ।