ਪੰਜਾਬ

punjab

ETV Bharat / bharat

ਉੱਨਾਵ ਰੇਪ ਮਾਮਲਾ: ਮੁੱਖ ਦੋਸ਼ੀ ਕੁਲਦੀਪ ਸੇਂਗਰ ਖ਼ਿਲਾਫ਼ ਪ੍ਰੋਡਕਸ਼ਨ ਵਾਰੰਟ ਜਾਰੀ

ਉੱਨਾਵ ਰੇਪ ਕੇਸ ਦੇ ਦੋਸ਼ੀ ਕੁਲਦੀਪ ਸੇਂਗਰ ਸਮੇਤ ਬਾਕੀ ਦੋਸ਼ੀਆਂ ਦੇ ਖ਼ਿਲਾਫ਼ ਪ੍ਰੋਡਕਸ਼ਨ ਵਾਰੰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਹੁਣ ਤੱਕ ਦੋਸ਼ੀ ਕੁਲਦੀਪ ਸੇਂਗਰ ਅਤੇ ਉਸ ਦੇ ਭਰਾ ਸਮੇਤ 10 ਲੋਕਾਂ 'ਤੇ ਮਾਮਲੇ ਦਰਜ ਕੀਤੇ ਗਏ ਹਨ।

ਫ਼ੋਟੋ

By

Published : Aug 3, 2019, 9:01 PM IST

ਨਵੀਂ ਦਿੱਲੀ: ਉੱਨਾਵ ਰੇਪ ਕੇਸ ਦੇ ਦੋਸ਼ੀ ਕੁਲਦੀਪ ਸੇਂਗਰ ਅਤੇ ਬਾਕੀ ਦੋਸ਼ੀਆਂ ਦੇ ਖ਼ਿਲਾਫ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ ਪ੍ਰੋਡਕਸ਼ਨ ਵਾਰੰਟ ਜਾਰੀ ਕਰ ਦਿੱਤਾ ਹੈ ਅਤੇ 6 ਅਗਸਤ ਨੂੰ ਕੋਰਟ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਉੱਥੇ ਹੀ ਸਨਿੱਚਰਵਾਰ ਨੂੰ ਸੀਬੀਆਈ ਦੀ ਟੀਮ ਨੇ ਸੀਤਾਪੁਰ ਜੇਲ੍ਹ 'ਚ ਦੋਸ਼ੀ ਕੁਲਦੀਪ ਸੇਂਗਰ ਤੋਂ ਪੁੱਛਗਿਛ ਕੀਤੀ।

ਪੀੜਤਾ ਦੀ ਹਾਲਤ ਨਾਜ਼ੁਕ
ਰਾਏਬਰੇਲੀ ਸੜਕ ਹਾਦਸੇ 'ਚ ਜ਼ਖ਼ਮੀ ਹੋਈ ਉੱਨਾਵ ਰੇਪ ਪੀੜਤਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਉਸ ਦੀ ਹਾਲਤ 'ਚ ਕੋਈ ਵੀ ਸੁਧਾਰ ਨਹੀਂ ਹੈ। ਟ੍ਰਾਮਾ ਸੈਂਟਰ ਦੇ ਡਾ.ਸੰਦੀਪ ਤਿਵਾਰੀ ਨੇ ਕਿਹਾ ਕਿ ਪੀੜਤਾ ਦੀ ਕਈ ਹੱਡੀਆਂ ਟੁੱਟ ਗਈਆਂ ਹਨ, ਇਸਦੇ ਨਾਲ ਹੀ ਉਸ ਦੀ ਛਾਤੀ ਵਿੱਚ ਵੀ ਸੱਟ ਲੱਗੀ ਹੈ। ਪੀੜਤਾ ਵੈਂਟੀਲੇਟਰ 'ਤੇ ਹੈ ਅਤੇ ਉਸ ਦੇ ਵਕੀਲ ਨੂੰ ਵੈਂਟੀਲੇਟਰ ਤੋਂ ਹਟਾ ਦਿੱਤਾ ਗਿਆ ਹੈ।

ਦੱਸਣਯੋਗ ਹੈ ਕਿ ਇਸ ਮਾਮਲੇ ਵਿੱਚ ਸੀਬੀਆਈ ਐਤਵਾਰ ਨੂੰ ਟਰੱਕ ਦੇ ਡਰਾਈਵਰ ਤੋਂ ਵੀ ਪੁੱਛਗਿਛ ਕਰੇਗੀ। ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਨੂੰ 45 ਦਿਨਾਂ 'ਚ ਪੂਰਾ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਸੀਬੀਆਈ ਨੂੰ ਵੀ 7 ਦਿਨਾਂ 'ਚ ਜਾਂਚ ਪੂਰੀ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਮਾਮਲੇ ਨੂੰ ਲੈ ਕੇ ਹੁਣ ਤੱਕ ਦੋਸ਼ੀ ਕੁਲਦੀਪ ਸੇਂਗਰ ਅਤੇ ਉਸ ਦੇ ਭਰਾ ਸਮੇਤ 10 ਲੋਕਾਂ 'ਤੇ ਮਾਮਲੇ ਦਰਜ ਕੀਤੇ ਗਏ ਹਨ।

ਜ਼ਿਕਰਯੋਗ ਹੈ ਕਿ ਐਤਵਾਰ ਨੂੰ ਉੱਨਾਵ ਬਲਾਤਕਾਰ ਪੀੜਤਾ ਲੜਕੀ ਜਿਸ ਕਾਰ ਵਿੱਚ ਜਾ ਰਹੀ ਸੀ ਉਸ ਵਿੱਚ ਉਸ ਦਾ ਪਰਿਵਾਰ ਅਤੇ ਵਕੀਲ ਵੀ ਸਵਾਰ ਸਨ। ਕਾਰ ਨੂੰ ਇੱਕ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿੱਤੀ ਸੀ। ਹਾਦਸੇ 'ਚ ਪੀੜਤ ਦੀ ਚਾਚੀ ਤੇ ਮਾਸੀ ਦੀ ਮੌਤ ਹੋ ਗਈ ਸੀ। ਚਾਚੀ ਜਬਰ ਜਨਾਹ ਮਾਮਲੇ 'ਚ ਸੀਬੀਆਈ ਦੀ ਗਵਾਹ ਸੀ। ਗੰਭੀਰ ਰੂਪ ਨਾਲ ਜ਼ਖ਼ਮੀ ਪੀੜਤਾ ਤੇ ਵਕੀਲ ਦਾ ਲਖਨਊ ਸਥਿਤ ਟਰਾਮਾ ਸੈਂਟਰ 'ਚ ਇਲਾਜ ਚੱਲ ਰਿਹਾ ਹੈ। ਦੱਸਣਯੋਗ ਹੈ ਕਿ ਪੀੜਤਾ ਦੀ ਕਾਰ ਹਾਦਸੇ 'ਚ ਦੋ ਮੌਤਾਂ ਤੋਂ ਬਾਅਦ ਰੇਪ ਦੇ ਦੋਸ਼ੀ ਭਾਜਪਾ ਵਿਧਾਇਕ ਕੁਲਦੀਪ ਸੇਂਗਰ ਨੂੰ ਪਾਰਟੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ।

ABOUT THE AUTHOR

...view details