ਮੈਨਚੈਸਟਰ: ਮੰਗਲਵਾਰ ਨੂੰ ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਕ੍ਰਿਕਟ ਦੇ ਵਿਸ਼ਵ ਕੱਪ ਮੁਕਾਬਲੇ ਦੇ ਸੈਮੀਫ਼ਾਈਨਲ ਦੌਰਾਨ ਮੈਦਾਨ 'ਚੋਂ ਚਾਰ ਗਰਮ ਖਿਆਲੀਆਂ ਨੂੰ ਬਾਹਰ ਕੱਢ ਦਿੱਤਾ ਗਿਆ। ਉਨ੍ਹਾਂ ਵੱਲੋਂ ਮੈਚ ਦੌਰਾਨ ਨਾਅਰੇਬਾਜ਼ੀ ਵੀ ਕੀਤੀ ਗਈ ਸੀ।
ਭਾਰਤ-ਨਿਊਜ਼ੀਲੈਂਡ ਮੈਚ 'ਚ ਗਰਮ ਖਿਆਲੀਆਂ ਨੇ ਲਾਏ ਨਾਅਰੇ, ਪੁਲਿਸ ਨੇ ਕੱਢਿਆ ਬਾਹਰ
ਮੰਗਲਵਾਰ ਨੂੰ ਮੈਨਚੈਸਟਰ 'ਚ ਭਾਰਤ-ਨਿਊਜ਼ੀਲੈਂਡ ਦੌਰਾਨ ਗਰਮ ਖ਼ਿਆਲੀਆਂ ਦੇ ਨਾਅਰੇਬਾਜ਼ੀ ਕਰਨ ਦਾ ਮਾਮਲਾ ਆਇਆ ਸਾਹਮਣੇ। ਪੁਲਿਸ ਨੇ ਇਨ੍ਹਾਂ ਸਮਰਥਕਾਂ ਨੂੰ ਮੈਦਾਨ ਚੋਂ ਬਾਹਰ ਕੱਢ ਦਿੱਤਾ।
ਫ਼ੋਟੋ
ਫ਼ੜੇ ਗਏ ਖਿਆਲੀ ਸਮਰਥਕਾਂ ਨੇ ਰੈਫਰੈਂਡਮ-2020 ਪ੍ਰਿੰਟਡ ਟੀ-ਸ਼ਰਟ ਪਾਈ ਹੋਈ ਸੀ। ਨਾਅਰੇਬਾਜ਼ੀ ਦੌਰਾਨ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਤੇ ਭਾਰਤੀ ਸਮਰਥਕਾਂ ਵਿਚਕਾਰ ਝੜਪ ਹੋਣ ਦੇ ਡਰ ਵਜੋਂ ਉਨ੍ਹਾਂ ਨੂੰ ਸਟੇਡੀਅਮ 'ਚੋਂ ਬਾਹਰ ਲੈ ਗਏ।
ਜ਼ਿਕਰਯੋਗ ਹੈ ਕਿ ਜਦੋਂ ਇਨ੍ਹਾਂ ਸਮਰਥਕਾਂ ਨੂੰ ਪੁਲਿਸ ਸਟੇਡੀਅਮ 'ਚੋਂ ਬਾਹਰ ਲਿਜਾ ਰਹੀ ਸੀ ਤਾਂ ਭਾਰਤੀ ਸਮਰਥਕਾਂ ਵੱਲੋਂ ਕਾਫੀ ਹੂਟਿੰਗ ਵੀ ਕੀਤੀ ਗਈ, ਪਰ ਇਹ ਸਮਰਥਕ ਆਪਣੀ ਨਾਅਰੇਬਾਜ਼ੀ ਜਾਰੀ ਰੱਖਦੇ ਹੋਏ ਸਟੇਡੀਅਮ 'ਚੋਂ ਬਾਹਰ ਗਏ।