ਹੈਦਰਾਬਾਦ: ਹੈਦਰਾਬਾਦ ਵਿੱਚ ਮਹਿਲਾ ਡਾਕਟਰ ਨਾਲ ਬਲਾਤਕਾਰ ਤੋਂ ਬਾਅਦ ਸਾੜ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਨੂੰ ਹੈਦਰਾਬਾਦ ਪੁਲਿਸ ਵਲੋਂ ਸੁਲਝਾ ਲਿਆ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ 4 ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਪੁਲਿਸ ਨੇ ਕੁੱਝ ਸੀਸੀਟੀਵੀ ਫੁਟੇਜ ਖੰਗਾਲੀਆ ਜਿਸ ਤੋਂ ਬਾਅਦ ਮੁਲਜ਼ਮਾਂ ਦੇ ਚਿਹਰੇ ਸਾਹਮਣੇ ਆਏ।
ਇਹ ਪੁਸ਼ਟੀ ਕੀਤੀ ਗਈ ਕਿ ਲੋਰੀ ਚਾਲਕਾਂ ਨਾਲ ਸਫਾਈ ਕਰਮਚਾਰੀਆਂ ਨੇ ਮਹਿਲਾ ਡਾਕਟਰ ਦਾ ਕਤਲ ਕੀਤਾ ਹੈ। 4 ਮੁਲਜ਼ਮਾਂ ਵਿੱਚੋਂ 2 ਦੀ ਪਛਾਣ ਮੁੰਹਮਦ ਪਾਸ਼ਾ ਅਤੇ ਮਹਿਬੂਬ ਵਜੋਂ ਹੋਈ ਹੈ, ਜੋ ਕਿ ਮਕਲ ਟਾਊਨ ਨਾਰਾਇਣਪੇਟਾ ਜ਼ਿਲ੍ਹੇ ਤੋਂ ਹਨ। ਟੋਲ ਪਲਾਜ਼ਾ ਦੇ ਪਿੱਛੇ ਖਾਲੀ ਥਾਂ ਲੈ ਜਾ ਕੇ ਮ੍ਰਿਤਕਾ ਨਾਲ ਬਲਾਤਕਾਰ ਕੀਤਾ ਗਿਆ ਤੇ ਫਿਰ ਉਸ ਬੇਰਹਿਮੀ ਨਾਲ ਸਾੜ ਕੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਨੇ ਟੋਲ ਪਲਾਜ਼ਾ ਨਾਲ ਸੰਬੰਧੀ ਸੀਸੀਟੀਵੀ ਫੁਟੇਜ ਬਰਾਮਦ ਕੀਤੇ ਹਨ।
ਡਾਕਟਰਾਂ ਵਲੋਂ ਦਿੱਤੀ ਪੋਸਟਮਾਰਟਮ ਰਿਪੋਰਟ ਮੁਤਾਬਕ ਕਤਲ 3 ਵਜੇ ਤੋਂ 4 ਵਜੇ ਸਵੇਰੇ ਕੀਤਾ ਗਿਆ। ਪੁਲਿਸ ਨੇ ਕਿਹਾ ਕਿ ਲਾਸ਼ ਨੂੰ ਘੱਟ ਤੋਂ ਘੱਟ ਇੱਕ ਘੰਟੇ ਲਈ ਸਾੜਿਆ ਗਿਆ ਸੀ। ਡਾਕਟਰਾਂ ਮੁਤਾਬਕ ਪੋਸਟਮਾਰਟਮ ਪ੍ਰਕਿਰਿਆ ਬਹੁਤ ਔਖੀ ਸੀ ਕਿਉਂਕਿ ਲਾਸ਼ ਪੂਰੀ ਤਰ੍ਹਾਂ ਸੜ ਚੁੱਕੀ ਸੀ। ਡਾਕਟਰਾਂ ਨੂੰ ਸ਼ੰਕਾ ਹੈ ਕਿ ਗਰਦਨ ਨੂੰ ਚੁੰਨੀ ਨਾਲ ਬੰਨਣ ਨਾਲ ਪ੍ਰਿਅੰਕਾ ਦੀ ਮੌਤ ਹੋਈ ਤੇ ਉਸ ਦੇ ਸਿਰ ਵਿੱਚ ਵੀ ਸੱਟ ਲੱਗ ਗਈ ਸੀ।