ਪ੍ਰਿਅੰਕਾ ਗਾਂਧੀ ਵਾਡਰਾ ਨੇ ਯੂਪੀ ਦੇ ਲੋਕਾਂ ਨੂੰ ਲਿਖੀ ਚਿੱਠੀ ਕਿਹਾ- ਤੁਹਾਡੇ ਦਰ 'ਤੇ ਆ ਰਹੀ ਹਾਂ ਗੱਲਬਾਤ ਕਰਨ ਲਈ - Priyanka gandh
ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਲਖਨਊ ਦੌਰੇ 'ਤੇ। ਪ੍ਰਿਅੰਕਾ ਗਾਂਧੀ ਨੇ ਯੂਪੀ ਦੇ ਲੋਕਾਂ ਨੂੰ ਲਿਖੀ ਚਿੱਠੀ, ਮੈ ਤੁਹਾਡੇ ਨਾਲ ਗੱਲਬਾਤ ਕਰਨ ਲਈ ਤੁਹਾਡੇ ਦਰ 'ਤੇ ਆ ਰਹੀ ਹਾਂ।
ਨਵੀਂ ਦਿੱਲੀ: ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਲਖਨਊ ਦੌਰੇ 'ਤੇ ਹਨ ਜਿੱਥੇ ਉਨ੍ਹਾਂ ਨੇ ਕਾਂਗਰਸ ਪਾਰਟੀ ਦੇ ਵਰਕਰਾਂ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਤੋਂ ਪਹਿਲਾਂ ਪ੍ਰਿਅੰਕਾ ਗਾਂਧੀ ਨੇ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਇੱਕ ਖੁਲ੍ਹੀ ਚਿੱਠੀ ਲਿਖੀ ਹੈ। ਇਸ ਵਿੱਚ ਉਨ੍ਹਾਂ ਲਿਖਿਆ ਹੈ ਕਿ ਰਾਜਨੀਤੀ 'ਚ ਬਦਲਾਅ ਲਈ ਮੈਂ ਤੁਹਾਡੇ ਦਰ 'ਤੇ ਆ ਰਹੀ ਹਾਂ, ਤੁਹਾਡੇ ਨਾਲ ਇੱਕ ਸੱਚੀ ਗੱਲਬਾਤ ਕਰਨ ਲਈ।
ਇਸ ਤੋਂ ਇਲਾਵਾ ਪ੍ਰਿਅੰਕਾ ਗਾਂਧੀ ਨੇ ਚਿੱਠੀ 'ਚ ਲਿਖਿਆ ਹੈ ਕਿ ਉੱਤਰ ਪ੍ਰਦੇਸ਼ ਦੇ ਲੋਕਾਂ ਨਾਲ ਮੇਰਾ ਪੁਰਾਣਾ ਸਬੰਧ ਰਿਹਾ ਹੈ ਤੇ ਅੱਜ ਕਾਂਗਰਸ ਪਾਰਟੀ ਦੇ ਰੂਪ 'ਚ ਮੇਰੀ ਜ਼ਿੰਮੇਵਾਰੀ ਤੁਹਾਡੇ ਸਾਰਿਆਂ ਨਾਲ ਮਿਲ ਕੇ ਉੱਤਰ ਪ੍ਰਦੇਸ਼ ਦੀ ਰਾਜਨੀਤੀ ਬਦਲਣ ਦੀ ਹੈ।
ਉਨ੍ਹਾਂ ਲਿਖਿਆ ਕਿ ਸੂਬੇ ਦੀ ਰਾਜਨੀਤੀ 'ਚ ਇੱਕ ਠਹਿਰਾਅ ਆ ਗਿਆ ਹੈ ਜਿਸ ਕਰਕੇ ਨੌਜਵਾਨ, ਕਿਸਾਨ ਤੇ ਔਰਤਾਂ ਪਰੇਸ਼ਾਨ ਹਨ। ਉਹ ਆਪਣੀ ਗੱਲ ਆਪਣਾ ਦਰਦ ਲੋਕਾਂ ਨਾਲ ਸਾਂਝਾ ਕਰਨਾ ਚਾਹੁੰਦੇ ਹਨ, ਪਰ ਰਾਜਨੀਤਿਕ ਗੁਣਾਂ ਦੇ ਰੋਲੇ 'ਚ ਨੌਜਵਾਨਾਂ, ਮਹਿਲਾਵਾਂ, ਕਿਸਾਨਾਂ, ਮਜਦੂਰਾਂ ਦੀ ਆਵਾਜ਼ ਪ੍ਰਦੇਸ਼ ਦੀਆਂ ਨੀਤੀਆਂ ਤੋਂ ਪੂਰੀ ਤਰ੍ਹਾਂ ਗੁੰਮ ਹੈ। ਪ੍ਰਿਅੰਕਾ ਗਾਂਧੀ ਨੇ ਲਿਖਿਆ ਕਿ ਮੈਂ ਮੰਨਦੀ ਹਾਂ ਕਿ ਪ੍ਰਦੇਸ਼ 'ਚ ਕਿਸੇ ਵੀ ਰਾਜਨੀਤਿਕ ਬਦਲਾਅ ਦੀ ਸ਼ੁਰੂਆਤ ਤੁਹਾਡੇ ਗੱਲ ਨੂੰ ਸੁਣਿਆ ਬਗੈਰ ਨਹੀਂ ਹੋ ਸਕਦੇ। ਇਸ ਕਰਕੇ ਤੁਹਾਡੇ ਨਾਲ ਗੱਲਬਾਤ ਕਰਨ ਲਈ ਸਿੱਧੇ ਤੁਹਾਡੇ ਦਰ 'ਤੇ ਆ ਰਹੀ ਹਾਂ।