ਨਵੀ ਦਿੱਲੀ: ਮੱਧ ਪ੍ਰਦੇਸ਼ ਦੇ ਰਤਲਾਮ ਵਿੱਚ ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਦਾ ਇੱਕ ਵੱਖਰਾ ਹੀ ਅੰਦਾਜ਼ ਵੇਖਣ ਨੂੰ ਮਿਲਿਆ। ਰੈਲੀ ਮੌਕੇ ਪ੍ਰਿਯੰਕਾ ਬੈਰੀਕੇਟਸ ਕੋਲ ਖੜ੍ਹੇ ਲੋਕਾਂ ਨੂੰ ਮਿਲਣ ਪੁੱਜੀ, ਜਿੱਥੇ ਉਹ ਬੈਰੀਕੇਟਸ ਟੱਪ ਕੇ ਉੱਥੇ ਮੌਜੂਦ ਲੋਕਾਂ ਨਾਲ ਮਿਲੀ। ਪ੍ਰਿਯੰਕਾ ਦਾ ਇਹ ਵੀਡੀਓ ਖ਼ੂਬ ਵਾਇਰਲ ਹੋ ਰਿਹਾ ਹੈ।
VIDEO: 'ਦੀਦੀ' ਸੁਣ ਲੋਕਾਂ ਲਈ 3 ਫੁੱਟ ਉੱਚੇ ਬੈਰੀਕੇਟਸ ਟੱਪੀ ਪ੍ਰਿਯੰਕਾ ਗਾਂਧੀ - video viral
ਰਤਲਾਮ ਵਿੱਚ ਰੈਲੀ ਦੌਰਾਨ ਪ੍ਰਿਯੰਕਾ ਲਗਭਗ 3 ਤੋਂ ਸਾਢੇ ਤਿੰਨ ਫੁੱਟ ਉੱਚੇ ਬੈਰੀਕੇਟਸ ਟੱਪ ਕੇ ਨੇੜੇ ਖੜ੍ਹੇ ਲੋਕਾਂ ਨਾਲ ਮਿਲਣ ਪੁੱਜੀ। ਪ੍ਰਿਯੰਕਾ ਦੇ ਲੋਕਾਂ ਨਾਲ ਮਿਲਣ ਦੇ ਇਸ ਅੰਦਾਜ਼ ਦਾ ਵੀਡੀਓ ਖ਼ੂਬ ਵਾਇਰਲ ਹੋ ਰਿਹਾ ਹੈ।
ਬੈਰੀਕੇਟਸ ਟੱਪਦੀ ਪ੍ਰਿਯੰਕਾ ਗਾਂਧੀ
ਰਤਲਾਮ ਵਿਚ ਹੋਈ ਰੈਲੀ ਨੂੰ ਸਬੋਧਤ ਕਰਦਿਆਂ ਪ੍ਰਿਯੰਕਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਈ ਨਿਸ਼ਾਨੇ ਸਾਧੇ। ਇਸ ਮੌਕੇ ਮੌਜੂਦਾ ਲੋਕਾਂ ਨੇ ਪ੍ਰਿਯੰਕਾ ਨੂੰ ਦੀਦੀ ਕਹਿ ਕੇ ਆਵਾਜ਼ ਮਾਰੀ ਜਿਸ ਤੋਂ ਬਾਅਦ ਪ੍ਰਿਯੰਕਾ ਨੇ ਲਗਭਗ 3 ਤੋਂ ਸਾਢੇ ਤਿੰਨ ਫੁੱਟ ਉੱਚੇ ਬੈਰੀਕੇਟਸ ਟੱਪ ਮੌਜੂਦਾ ਲੋਕਾਂ ਨਾਲ ਮਿਲੀ ਤੇ ਉਨ੍ਹਾਂ ਨਾਲ ਸੈਲਫ਼ੀ ਲਈ।
ਦੱਸਣਯੋਗ ਹੈ ਕਿ ਪ੍ਰਿਯੰਕਾ ਨੂੰ ਬੈਰੀਕੇਟਸ ਤੋਂ ਟੱਪਦਿਆਂ ਵੇਖ, ਉਨ੍ਹਾਂ ਦੀ ਸੁਰੱਖਿਆ ਵਿੱਚ ਲੱਗੇ ਗਾਰਡ ਵੀ ਹੈਰਾਨ ਸਨ ਤੇ ਉਨ੍ਹਾਂ ਨੂੰ ਵੀ ਬੈਰੀਕੇਟਸ ਤੋਂ ਟੱਪਣਾ ਪਿਆ।
Last Updated : May 14, 2019, 5:13 PM IST