ਨਵੀਂ ਦਿੱਲੀ: ਕਾਂਗਰਸ ਮਹਾ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਸ਼ੁੱਕਰਵਾਰ ਨੂੰ ਦੇਰ ਰਾਤ ਸੈਕਟਰ-43 ਡੀਐਲਐਫ ਅਰਾਲਿਯਾਜ ਸੋਸਾਇਟੀ ਸਥਿਤ ਫਲੈਟ 'ਤੇ ਪੁੱਜੀ। ਪ੍ਰਿਅੰਕਾ ਦੇ ਪਹੁੰਚਣ ਦੀ ਜਾਣਕਾਰੀ ਤੋਂ ਬਾਅਦ ਸਥਾਨਕ ਪੁਲਿਸ ਸੁਰੱਖਿਆ ਦੇ ਲਈ ਤਾਇਨਾਤ ਕੀਤੀ ਗਈ।
ਦਿੱਲੀ ਸਥਿਤ ਰਿਹਾਇਸ਼ ਖਾਲੀ ਕਰਵਾਉਣ ਤੋਂ ਬਾਅਦ ਪ੍ਰਿਅੰਕਾ ਗਾਧੀ ਦੇ ਆਪਣੇ ਪਰਿਵਾਰ ਨਾਲ 2-3 ਦਿਨ ਵਿੱਚ ਸੋਸਾਇਟੀ ਵਿੱਚ ਸ਼ਿਫ਼ਟ ਹੋਣ ਦੀਲ ਚਰਚਾ ਸੀ। ਹਾਲਾਂਕਿ ਸ਼ੁੱਕਰਵਾਰ ਨੂੰ ਦੇਰ ਰਾਤ ਉਹ ਅਚਾਨਕ ਪੁੱਜ ਗਈ।
ਸ਼ਹਿਰੀ ਵਿਕਾਸ ਮੰਤਰਾਲੇ ਨੇ ਪ੍ਰਿਅੰਕਾ ਗਾਂਧੀ ਨੂੰ ਐਸਪੀਜੀ ਸੁਰੱਖਿਆ ਹਟਾਉਣ ਤੋਂ ਬਾਅਦ ਉਨ੍ਹਾਂ ਨੂੰ ਲੋਡੀ ਰੋਡ 'ਤੇ ਸਥਿਤ ਬੰਗਲਾ ਖਾਲੀ ਕਰਵਾਉਣ ਲਈ ਨੋਟਿਸ ਜਾਰੀ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਬੰਗਲਾ ਖਾਲੀ ਕਰਨ ਦਾ ਫ਼ੈਸਲਾ ਕੀਤਾ।
ਪ੍ਰਿਅੰਕਾ ਆਪਣੇ ਪਰਿਵਾਰ ਨਾਲ ਦਿੱਲੀ ਵਿਚ ਰਹੇਗੀ, ਪਰ ਜਿਸ ਘਰ ਵਿਚ ਉਨ੍ਹਾਂ ਨੇ ਰਹਿਣਾ ਦਾ ਫੈਸਲਾ ਕੀਤਾ ਹੈ, ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ, ਜੋ ਤਕਰੀਬਨ 2 ਮਹੀਨੇ ਤੱਕ ਚੱਲੇਗਾ। ਅਜਿਹੀ ਸਥਿਤੀ ਵਿਚ ਉਹ ਗੁਰੂਗ੍ਰਾਮ ਦੇ ਸੁਸਾਇਟੀ ਵਿਚ ਪਤੀ ਰਾਬਰਟ ਵਾਡਰਾ ਅਤੇ ਬੱਚਿਆਂ ਨਾਲ 2-3 ਮਹੀਨਿਆਂ ਤਕ ਰਹਿਣਗੇ।