ਨਵੀਂ ਦਿੱਲੀ /ਗਾਜ਼ਿਆਬਾਦ : ਵਿਜੈਨਗਰ ਖੇਤਰ ਵਿੱਚ ਪੱਤਰਕਾਰ ਉੱਤੇ ਹੋਏ ਹਮਲੇ ਦੇ ਮਾਮਲੇ ਵਿੱਚ ਪੁਲਿਸ ਨੇ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਮਲੇ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਪ੍ਰਿਅੰਕਾ ਗਾਂਧੀ ਅਤੇ ਸਵਾਤੀ ਮਾਲੀਵਾਲ ਨੇ ਇਸ ਲਈ ਯੋਗੀ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ ਹੈ ਤੇ ਯੂਪੀ ਸਰਕਾਰ ਦੀ ਕਾਨੂੰਨ ਵਿਵਸਥਾ 'ਤੇ ਸਵਾਲ ਚੁੱਕੇ ਹਨ।
ਪ੍ਰਿੰਅਕਾ ਗਾਂਧੀ ਦਾ ਟਵੀਟ
ਪ੍ਰਿਅੰਕਾ ਗਾਂਧੀ ਨੇ ਟਵੀਟ ਕਰ ਆਪਣਾ ਰੋਸ ਪ੍ਰਗਟਾਇਆ । ਉਨ੍ਹਾਂ ਲਿਖਿਆ , " ਗਾਜ਼ਿਆਬਾਦ ਐਨਸੀਆਰ ਵਿੱਚ ਸਥਿਤ ਹੈ। ਜੇਕਰ ਇਥੇ ਕਾਨੂੰਨ-ਵਿਵਸਥਾ ਦਾ ਇਹ ਆਲਮ ਹੈ ਤਾਂ ਤੁਸੀਂ ਪੂਰੇ ਉੱਤਰ ਪ੍ਰਦੇਸ਼ 'ਚ ਕਾਨੂੰਨ ਵਿਵਸਥਾ ਦਾ ਅੰਦਾਜ਼ਾ ਲਾ ਸਕਦੇ ਹੋ। ਇੱਕ ਪੱਤਰਕਾਰ ਨੂੰ ਮਹਿਜ਼ ਇਸ ਲਈ ਗੋਲੀ ਮਾਰ ਦਿੱਤੀ ਗਈ, ਕਿਉਂਕਿ ਉਸ ਨੇ ਆਪਣੀ ਭਾਂਜੀ ਨਾਲ ਹੋਈ ਛੇੜਛਾੜ ਦੀ ਸ਼ਿਕਾਇਤ ਪੁਲਿਸ ਕੋਲ ਕੀਤੀ। ਕੋਈ ਆਮ ਆਦਮੀ ਇਸ ਜੰਗਲ ਰਾਜ 'ਚ ਖ਼ੁਦ ਨੂੰ ਕਿਵੇਂ ਸੁਰੱਖਿਤ ਮਹਿਸੂਸ ਕਰੇਗਾ ?"
ਸਵਾਤੀ ਮਾਲੀਵਾਲ ਦਾ ਟਵੀਟ
ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਵੀ ਇਸ ਮੁੱਦੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਟਵੀਟ ਕੀਤਾ ਹੈ। ਸਵਾਤੀ ਮਾਲੀਵਾਲ ਨੇ ਲਿਖਿਆ, " ਗਾਜ਼ਿਆਬਾਦ ਵਿੱਚ ਪੱਤਰਕਾਰ ਵਿਕ੍ਰਮ ਨੇ ਆਪਣੀ ਭਤੀਜੀ ਨਾਲ ਹੋ ਰਹੀ ਛੇੜਛਾੜ ਦੀ ਸ਼ਿਕਾਇਤ ਪੁਲਿਸ ਨੂੰ ਕਰਨੀ ਚਾਹੀ, ਪਰ ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ। ਛੇੜਛਾੜ ਕਰਨ ਵਾਲੇ ਮੁਲਜ਼ਮਾਂ ਨੇ ਉਨ੍ਹਾਂ 'ਤੇ ਸਰੇਆਮ ਹਮਲਾ ਕੀਤਾ ਹੈ, ਫਿਲਹਾਲ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਯੂਪੀ 'ਚ ਇਹ ਕਿਹੋ ਜਿਹਾ ਗੁੰਡਾਰਾਜ ਚੱਲ ਰਿਹਾ ਹੈ। "
ਪੱਤਰਕਾਰ 'ਤੇ ਹਮਲੇ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ
ਪੱਤਰਕਾਰ 'ਤੇ ਹਮਲੇ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ
ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨਸ਼ੇ ਦਾ ਕਾਰੋਬਾਰ ਵੀ ਕਰਦੇ ਹਨ। ਜਦੋਂ ਪੱਤਰਕਾਰ ਨੇ ਉਨ੍ਹਾਂ ਕਾਲੇ ਕਾਰਨਾਮੇ ਵਿਰੁੱਧ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਨੇ ਧੀਆਂ ਦੇ ਸਾਹਮਣੇ ਹੀ ਰੋਡ 'ਤੇ ਪੱਤਰਕਾਰ ਨੂੰ ਗੋਲੀ ਮਾਰ ਦਿੱਤੀ। ਪੀੜਤ ਪੱਤਰਕਾਰ ਦੇ ਪਰਿਵਾਰਕ ਮੈਂਬਰਾਂ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੇ ਨਾਲ-ਨਾਲ ਇਨਸਾਫ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਾਮਲੇ 'ਚ ਇੱਕ ਰਵੀ ਨਾਂਅ ਦੇ ਲੜਕੇ ਦਾ ਨਾਂਅ ਸਾਹਮਣੇ ਆਇਆ ਹੈ। ਉਨ੍ਹਾਂ ਨੇ ਲਾਪਰਵਾਹੀ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਉੱਤੇ ਵੀ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ, ਕਿਉਂਕਿ ਉਨ੍ਹਾਂ ਦੀ ਲਾਪਰਵਾਹੀ ਕਾਰਨ ਪੱਤਰਕਾਰ ਦੀ ਇਹ ਹਾਲਤ ਹੋਈ ਹੈ।ਮੀਡੀਆ ਸੈਂਟਰ ਦੇ ਸਾਰੇ ਹੀ ਪੱਤਰਕਾਰਾਂ ਨੇ ਇੱਕਠੇ ਹੋ ਕੇ ਡੀਐਮ ਨੂੰ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਮੰਗ ਪੱਤਰ ਸੌਂਪਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਪੀੜਤ ਪਰਿਵਾਰ ਦੀ ਆਰਥਿਕ ਮਦਦ ਦੀ ਮੰਗ ਕੀਤੀ ਹੈ।
ਪੱਤਰਕਾਰ ਉੱਤੇ ਹੋਏ ਹਮਲੇ ਦੇ ਮਾਮਲੇ ਵਿੱਚ ਪੁਲਿਸ ਨੇ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ
ਦੱਸਣਯੋਗ ਹੈ ਕਿ ਮੁਲਜ਼ਮਾਂ ਨੇ ਪੁਲਿਸ ਕੋਲ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਉਨ੍ਹਾਂ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਨ੍ਹਾਂ ਦੀ ਪੱਤਰਕਾਰ ਨਾਲ ਲੰਬੇ ਸਮੇਂ ਤੋਂ ਲੜਾਈ ਚੱਲ ਰਹੀ ਸੀ। ਪਹਿਲਾਂ ਵੀ ਕਈ ਵਾਰ ਉਨ੍ਹਾਂ ਦੀ ਪੱਤਰਕਾਰ ਨਾਲ ਬਹਿਸ ਹੋੋ ਚੁੱਕੀ ਸੀ। ਪੱਤਰਕਾਰ, ਦੀ ਜਿਸ ਭਾਂਜੀ ਨਾਲ ਛੇੜਛਾੜ ਦੀ ਰਿਪੋਰਟ ਦਰਜ ਕਰਵਾਈ ਸੀ, ਉਸ ਪਰਿਵਾਰ ਦੇ ਲੋਕ ਵੀ ਬੇਹਦ ਡਰੇ ਹੋਏ ਹਨ।