ਨਵੀਂ ਦਿੱਲੀ: ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਕਾਨਪੁਰ ਬਾਲ ਸੁਰੱਖਿਆ ਘਰ ਵਿੱਚ ਦੋ ਬੱਚੀਆਂ ਦੇ ਗਰਭਵਤੀ ਪਾਏ ਜਾਣ ਦੀ ਇੱਕ ਖ਼ਬਰ ਨੂੰ ਲੈ ਕੇ ਸੂਬੇ ਦੀ ਯੋਗੀ ਆਦਿੱਤਿਆਨਾਥ ਸਰਕਾਰ ਉੱਤੇ ਨਿਸ਼ਾਨੇ ਵਿੰਨ੍ਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੀ ਘਟਨਾ ਦਾ ਖੁਲਾਸਾ ਇਹ ਦਰਸਾਉਂਦਾ ਹੈ ਕਿ ਅਜਿਹੀਆਂ ਸੰਸਥਾਵਾਂ ਵਿੱਚ ਜਾਂਚ ਦੇ ਨਾਂਅ ਉੱਤੇ ਸਭ ਕੁਝ ਦਬਾਅ ਦਿੱਤਾ ਜਾਂਦਾ ਹੈ।
ਪ੍ਰਿਯੰਕਾ ਦੁਆਰਾ ਇੱਕ ਫੇਸਬੁੱਕ ਪੋਸਟ ਵਿੱਚ ਟੈਗ ਕੀਤੀ ਇੱਕ ਮੀਡੀਆ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕਾਨਪੁਰ ਵਿੱਚ ਸਰਕਾਰੀ ਬਾਲ ਸੁਰੱਖਿਆ ਘਰ ਵਿੱਚ ਕੋਰੋਨਾ ਵਾਇਰਸ ਦੀ ਜਾਂਚ ਦੌਰਾਨ ਇਹ ਪਾਇਆ ਗਿਆ ਕਿ ਉਥੇ ਰਹਿਣ ਵਾਲੀਆਂ ਦੋ ਬੱਚੀਆਂ ਗਰਭਵਤੀ ਹਨ ਅਤੇ ਉਨ੍ਹਾਂ ਵਿੱਚੋਂ ਇੱਕ ਐਚਆਈਵੀ ਪੌਜ਼ਿਟਿਵ ਸੀ।