ਪੰਜਾਬ

punjab

ETV Bharat / bharat

ਐਮਜੇ ਅਕਬਰ ਮਾਨਹਾਨੀ ਮਾਮਲੇ ਵਿੱਚ ਪ੍ਰਿਆ ਰਮਾਨੀ ਨੂੰ ਮਿਲੀ ਜ਼ਮਾਨਤ - daily update

ਨਵੀਂ ਦਿੱਲੀ: ਦਿੱਲੀ ਦੀ ਪਟਿਆਲ਼ਾ ਹਾਊਸ ਕੋਰਟ ਨੇ ਸਾਬਕਾ ਕੇਂਦਰੀ ਮੰਤਰੀ ਅਤੇ ਪੱਤਰਕਾਰ ਐਮਜੇ ਅਕਬਰ ਵੱਲੋਂ ਕੀਤੇ ਗਏ ਮਾਨਹਾਨੀ ਮਾਮਲੇ ਵਿੱਚ ਪੱਤਰਕਾਰ ਪ੍ਰਿਆ ਰਮਾਨੀ ਨੂੰ ਜ਼ਮਾਨਤ ਮਿਲ ਗਈ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 8 ਮਾਰਚ ਨੂੰ ਹੋਵੇਗੀ।

sd

By

Published : Feb 25, 2019, 1:10 PM IST

ਜਾਣਕਾਰੀ ਮੁਤਾਬਕ ਸੋਮਵਾਰ ਨੂੰ ਪੱਤਰਕਾਰ ਪ੍ਰਿਆ ਰਮਾਨੀ ਕੋਰਟ ਵਿੱਚ ਪੇਸ਼ ਹੋਈ ਸੀ ਅਤੇ ਉਨ੍ਹਾ ਵੱਲੋਂ ਵਕੀਲ ਰੇਬੇਕਾ ਜਾਨ ਨੇ ਜ਼ਮਾਨਤ ਲਈ ਪਟੀਸ਼ਨ ਦਾਖ਼ਲ ਕੀਤੀ ਸੀ ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ ਹੈ। ਇਸ ਗੱਲ ਦਾ ਐਮਜੇ ਅਕਬਰ ਦੇ ਵਕੀਲ ਵਜੋਂ ਵਿਰੋਧ ਕੀਤਾ ਗਿਆ ਪਰ ਅਦਾਲਤ ਨੇ ਪੱਤਰਕਾਰ ਨੂੰ ਜ਼ਮਾਨਤ ਦੇ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਚੱਲੀ #METOO ਨਾਂਅ ਦੀ ਮੁਹਿੰਮ ਵਿੱਚ ਪੱਤਰਕਾਰ ਪ੍ਰਿਆ ਰਮਾਨੀ ਨੇ ਐਮਜੇ ਅਕਬਰ 'ਤੇ ਜਿਨਸੀ ਸੋਸ਼ਣ ਦੇ ਆਰੋਪ ਲਾਏ ਸਨ ਜਿਸ ਤੋਂ ਬਾਅਦ ਅਕਬਰ ਨੂੰ ਮੰਤਰੀ ਪਦ ਦੇ ਅਹੁਦੇ ਤੋਂ ਵੀ ਅਸਤੀਫ਼ਾ ਦੇਣਾ ਪਿਆ ਸੀ।
ਐਮਜੇ ਅਕਬਰ ਨੇ ਕਿਹਾ ਸੀ ਕਿ ਪ੍ਰਿਆ ਰਮਾਨੀ ਦੇ ਦੋਸ਼ਾਂ ਨੇ ਉਨ੍ਹਾਂ ਦੀ ਅਕਸ ਨੂੰ ਖ਼ਰਾਬ ਕੀਤਾ ਹੈ ਅਤੇ ਉਨ੍ਹਾਂ ਦੇ ਦੋਸਤਾਂ ਅਤੇ ਰਾਜਨੀਤੀ ਗਲਿਆਰਿਆਂ ਵਿੱਚ ਵੀ ਉਨ੍ਹਾਂ ਦਾ ਸ਼ਾਨ ਨੂੰ ਠੇਸ ਪਹੁੰਚਾਈ ਹੈ।

ਐਮਜੇ ਅਕਬਰ ਨੇ 15 ਅਕਤੂਰ 2018 ਵਿੱਚ ਪ੍ਰਿਆ ਰਮਾਨੀ ਦੇ ਵਿਰੁੱਧ ਮਾਨਹਾਨੀ ਦਾ ਕੇਸ ਦਰਜ ਕਰਵਾਇਆ ਸੀ ਜਿਸ ਤੋਂ ਬਾਅਦ ਅਦਾਲਤ ਨੇ ਅੱਜ ਪ੍ਰਿਆ ਰਮਾਨੀ ਦੀ ਜ਼ਮਾਨਤ ਮਨਜ਼ੂਰ ਕੀਤੀ ਹੈ।

ABOUT THE AUTHOR

...view details