ਹੈਦਰਾਬਾਦ: ਸ਼ਹਿਰ ਦੇ ਬਾਹਰੀ ਆਰਸੀ ਪੁਰਮ ਖੇਤਰ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਬੱਸ ਨੂੰ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਇੰਜਨ 'ਚ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।
ਹੈਦਰਾਬਾਦ 'ਚ ਸਵਾਰੀਆਂ ਨਾਲ ਭਰੀ ਬੱਸ 'ਚ ਲੱਗੀ ਅੱਗ, ਵੇਖੋ ਵੀਡੀਓ - ਹੈਦਰਾਬਾਦ
ਹੈਦਰਾਬਾਦ ਦੇ ਬਾਹਰੀ ਆਰਸੀ ਪੁਰਮ ਖੇਤਰ ਵਿੱਚ ਸਵਾਰੀਆਂ ਨਾਲ ਭਰੀ ਬੱਸ 'ਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ 'ਚ ਬੱਸ ਸਵਾਰ 26 ਯਾਤਰੀ ਵਾਲ ਵਾਲ ਬਚੇ।
ਹੈਦਰਾਬਾਦ 'ਚ ਸਵਾਰੀਆਂ ਨਾਲ ਭਰੀ ਬੱਸ 'ਚ ਲੱਗੀ ਭਿਆਨਕ ਅੱਗ, ਵੇਖੋ ਵੀਡੀਓ
ਜਿਸ ਸਮੇ ਅੱਗ ਲੱਗੀ ਉਸ ਵੇਲੇ ਬੱਸ ਵਿੱਚ 26 ਯਾਤਰੀ ਸਵਾਰ ਸਨ, ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਬੱਸ ਨੂੰ ਲੱਗੀ ਅੱਗ ਨੂੰ ਵੇਖ ਕੇ ਭਗਦੜ ਦਾ ਮਾਹੌਲ ਹੋ ਗਿਆ, ਮੌਕੇ 'ਤੇ ਪੁੱਜੀ ਫਾਇਰ ਬ੍ਰਿਗੇਡ ਨੇ ਅੱਗ ‘ਤੇ ਕਾਬੂ ਪਾ ਲਿਆ ਹੈ। ਦੱਸਣਯੋਗ ਹੈ ਕਿ ਇਹ ਬੱਸ ਮੁੰਬਈ ਤੋਂ ਹੈਦਰਾਬਾਦ ਜਾ ਰਹੀ ਸੀ।