ਕੇਲਕਾਤਾ: 'ਪ੍ਰਿੰਸ ਆਫ਼ ਕੋਲਕਾਤਾ' ਦੇ ਨਾਂਅ ਨਾਲ ਜਾਣੇ ਜਾਂਦੇ ਸੌਰਵ ਗਾਂਗੁਲੀ ਦੇ 47ਵੇਂ ਜਨਮ ਦਿਨ ਮੌਕੇ ਉਨ੍ਹਾਂ ਨੂੰ ਫ਼ੈਨਸ ਸੋਸ਼ਲ ਮੀਡੀਆ ‘ਤੇ ਲਗਾਤਾਰ ਵਧਾਈਆਂ ਦੇ ਰਹੇ ਹਨ। ਆਈਸੀਸੀ ਨੇ ਵੀ ਟਵੀਟ ਕਰਕੇ ਇਕ ਖ਼ਾਸ ਮੈਸੇਜ ਨਾਲ ਸੌਰਵ ਗਾਂਗੁਲੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ। ਭਾਰਤੀ ਕ੍ਰਿਕਟ ਟੀਮ 'ਚ ਗਾਂਗੂਲੀ ਦਾ ਸਫ਼ਰ 1991-92 'ਚ ਸ਼ੁਰੂ ਹੋਇਆ ਅਤੇ ਆਪਣੇ ਬੇਹਤਰੀਨ ਪ੍ਰਦਰਸ਼ਨ ਨਾਲ ਉਨ੍ਹਾਂ ਟੀਮ 'ਚ ਜਗ੍ਹਾ ਪੱਕੀ ਕੀਤੀ।
ਕਿਵੇਂ ਬਣੇ ਗਾਂਗੂਲੀ 'ਪ੍ਰਿੰਸ ਆਫ਼ ਕੋਲਕਾਤਾ' - prince of kolkata
'ਪ੍ਰਿੰਸ ਆਫ਼ ਕੋਲਕਾਤਾ' ਦੇ ਨਾਂਅ ਨਾਲ ਜਾਣੇ ਜਾਂਦੇ ਸੌਰਵ ਗਾਂਗੁਲੀ ਦਾ ਕੋਲਕਾਤਾ 'ਚ 8 ਜੁਲਾਈ 1972 ਨੂੰ ਜਨਮ ਹੋਇਆ ਸੀ। ਅੱਜ ਉਨ੍ਹਾਂ ਦੇ 47ਵੇਂ ਜਨਮ ਦਿਨ ਮੌਕੇ ਜਾਣਦੇ ਹਾਂ ਉਨ੍ਹਾਂ ਦਾ ਸਫ਼ਰ। ਦਾਦਾ ਦੇ ਨਾਂਅ ਨਾਲ ਮਸ਼ਹੂਰ ਗਾਂਗੂਲੀ ਦਾ ਭਾਰਤੀ ਕ੍ਰਿਕਟ ਟੀਮ 'ਚ 1991-92 'ਚ ਸਫ਼ਰ ਸ਼ੁਰੂ ਹੋਇਆ ਅਤੇ ਆਪਣੇ ਬਿਹਤਰੀਨ ਪ੍ਰਦਰਸ਼ਨ ਨਾਲ ਉਨ੍ਹਾਂ ਟੀਮ 'ਚ ਥਾਂ ਪੱਕੀ ਕੀਤੀ।
ਸੌਰਵ ਗਾਂਗੁਲੀ ਦੀ ਕਪਤਾਨੀ ਦੇ ਸਫ਼ਰ ਦੀ ਗੱਲ ਕਰੀਏ ਤਾਂ ਉਹ ਭਾਰਤੀ ਟੀਮ ਨੂੰ 20 ਤੋਂ ਜ਼ਿਆਦਾ ਟੈਸਟ ਮੈਚ ਜਿਤਾਉਣ ਵਾਲੇ ਪਹਿਲੇ ਕਪਤਾਨ ਹਨ। ਉਨ੍ਹਾਂ 2000 ਤੋਂ 2005 ਦੇ ਵਿੱਚ ਟੀਮ ਇੰਡੀਆ ਦੀ ਕਮਾਨ ਸੰਭਾਲੀ। 'ਪ੍ਰਿੰਸ ਆਫ਼ ਕੋਲਕਾਤਾ' ਦਾ ਨਾਂਅ ਗਾਂਗੂਲੀ ਨੂੰ ਸਾਬਕਾ ਦਿੱਗਜ ਕ੍ਰਿਕਟਰ ਅਤੇ ਕਮੈਂਟੇਟਰ ਜਿਓਫਰੀ ਬਾਇਕਾਟ ਨੇ ਦਿੱਤਾ ਸੀ। ਦੱਸਣਯੋਗ ਹੈ ਕਿ ਦਾਦਾ ਨੇ 1997 ‘ਚ ਪਾਕਿਸਤਾਨ ਦੇ ਖ਼ਿਲਾਫ਼ ਟੋਰੰਟੋ ‘ਚ ਖੇਡੀ ਗਈ 6 ਮੈਚਾਂ ਦੀ ਵਨਡੇਅ ਸੀਰੀਜ਼ ‘ਚ ਲਗਾਤਾਰ ਚਾਰ 'ਮੈਨ ਆਫ਼ ਦਿ ਮੈਚ' ਜਿੱਤਣ ਦਾ ਰਿਕਾਰਡ ਬਣਾਇਆ ਸੀ।
ਕ੍ਰਿਕੇਟ ਫੈਂਸ 'ਚ ਗਾਂਗੁਲੀ ਇੱਕ ਖ਼ਾਸ ਕਾਰਨ ਨਾਲ ਵੀ ਮਸ਼ਹੂਰ ਹਨ ਕਿ ਜਦ ਇੰਗਲੈਂਡ ਵਿੱਚ ਟਰਾਈ ਸੀਰੀਜ਼ ਦੇ ਫਾਈਨਲ ਦੌਰਾਨ ਸੌਰਵ ਦੁਆਰਾ 2002 ਵਿੱਚ ਇੰਗਲੈਂਡ ਦੇ ਖ਼ਿਲਾਫ਼ ਨੈੱਟਵੈਸਟ ਟਰਾਫ਼ੀ ਜਿੱਤਣ ਮਗਰੋਂ ਇਨ੍ਹਾਂ ਨੇ ਆਪਣੀ ਟੀ–ਸ਼ਰਟ ਉਤਾਰ ਕੇ ਲਹਿਰਾਈ ਸੀ।