ਚੰਡੀਗੜ੍ਹ: ਪ੍ਰਿੰਸ ਚਾਰਲਸ ਆਪਣਾ 71ਵਾਂ ਜਨਮਦਿਨ ਭਾਰਤ ਵਿੱਚ ਮਨਾਉਣਗੇ। ਉਹ 13 ਨਵੰਬਰ ਨੂੰ ਭਾਰਤ ਪਹੁੰਚੇਗਾ ਅਤੇ 14 ਨਵੰਬਰ ਨੂੰ ਆਪਣਾ ਜਨਮਦਿਨ ਇਥੇ ਮਨਾਏਗਾ। ਸ਼ਾਹੀ ਪਰਿਵਾਰ ਦੇ ਦਫਤਰ 'ਕਲੇਰੈਂਸ ਹਾਉਸ' ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਸੀ ਕਿ ‘ਪ੍ਰਿੰਸ ਆਫ਼ ਵੇਲਜ਼’ ਪਾਸੋਂ ਭਾਰਤ ਅਤੇ ਬ੍ਰਿਟੇਨ ਦਰਮਿਆਨ ਦੋਸਤੀ ਦੇ ਪ੍ਰਤੀਕ ਵਜੋਂ ਨਵੀਂ ਦਿੱਲੀ ਪਹੁੰਚਣਗੇ।
2 ਦਿਨ ਦੇ ਭਾਰਤ ਦੌਰੇ 'ਤੇ ਪ੍ਰਿੰਸ ਚਾਰਲਸ - Prince Charles news in punjabi
ਪ੍ਰਿੰਸ ਚਾਰਲਸ ਆਪਣਾ 71 ਵਾਂ ਜਨਮਦਿਨ ਭਾਰਤ ਵਿੱਚ ਮਨਾਉਣਗੇ। ਉਹ 13 ਨਵੰਬਰ ਨੂੰ ਭਾਰਤ ਪਹੁੰਚੇਗਾ ਅਤੇ 14 ਨਵੰਬਰ ਨੂੰ ਆਪਣਾ ਜਨਮਦਿਨ ਇਥੇ ਮਨਾਏਗਾ।
ਸ਼ਾਹੀ ਪਰਿਵਾਰ ਦੇ ਮੈਂਬਰ ਇੱਥੇ ਕਈ ਸਮਾਗਮਾਂ ਵਿੱਚ ਸ਼ਿਰਕਤ ਕਰਨਗੇ। ਉਨ੍ਹਾਂ ਦੀ ਯਾਤਰਾ ਜਲਵਾਯੂ ਤਬਦੀਲੀ, ਸਮਾਜਿਕ ਸੁਰੱਖਿਆ ਅਤੇ ਵਿਵਹਾਰਕ ਵਿੱਤੀ ਹੱਲਾਂ 'ਤੇ ਕੇਂਦਰਤ ਕਰੇਗੀ। ਸ਼ਾਹੀ ਦਫਤਰ ਤੋਂ ਮਿਲੀ ਜਾਣਕਾਰੀ ਮੁਤਾਬਕ ਪ੍ਰਿੰਸ ਚਾਰਲਸ 10ਵੀਂ ਵਾਰ ਭਾਰਤ ਆਉਣਗੇ। 2 ਸਾਲਾਂ ਵਿੱਚ ਇਹ ਉਨ੍ਹਾਂ ਦਾ ਦੂਜਾ ਦੌਰਾ ਹੋਵੇਗਾ। ਕਲੇਰੈਂਸ ਹਾਉਸ ਨੇ ਕਿਹਾ, "ਯੁਨਾਈਟਡ ਕਿੰਗਡਮ (ਯੂਕੇ) ਵਿਦੇਸ਼ ਮੰਤਰਾਲੇ ਛੇਤੀ ਹੀ ਪ੍ਰਿੰਸ ਚਾਰਲਸ ਦੀ ਭਾਰਤ ਫੇਰੀ ਦਾ ਵਿਸਤ੍ਰਿਤ ਪ੍ਰੋਗਰਾਮ ਜਾਰੀ ਕਰੇਗਾ।" ਦੱਸਣਯੋਗ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ ਵਿੱਚ, 14 ਤੋਂ 18 ਅਕਤੂਬਰ ਤੱਕ ਪ੍ਰਿੰਸ ਚਾਰਲਸ ਦੇ ਵੱਡੇ ਬੇਟੇ ਪ੍ਰਿੰਸ ਵਿਲੀਅਮ ਅਤੇ ਉਨ੍ਹਾਂ ਦੀ ਪਤਨੀ ਕੇਟ ਮਿਡਲਟਨ ਪਾਕਿਸਤਾਨ ਗਏ ਸਨ। ਬ੍ਰਿਟਿਸ਼ ਸ਼ਾਹੀ ਪਰਿਵਾਰ ਦੇ ਮੈਂਬਰ ਪਿਛਲੇ 13 ਸਾਲਾਂ ਵਿੱਚ ਪਹਿਲੀ ਵਾਰ ਪਾਕਿਸਤਾਨ ਆਏ ਸਨ।