ਮੁੰਬਈ: ਬ੍ਰਿਟੇਨ ਦੇ ਪ੍ਰਿੰਸ ਚਾਰਲਸ ਨੇ ਅੱਜ 14 ਨਵੰਬਰ ਨੂੰ ਮੁੰਬਈ ਵਿੱਚ ਸਕੂਲੀ ਬੱਚਿਆਂ ਨਾਲ ਆਪਣਾ 71ਵਾਂ ਜਨਮਦਿਨ ਮਨਾਇਆ। ਪ੍ਰਿੰਸ ਚਾਰਲਸ 3 ਦਿਨਾਂ ਦੌਰੇ ਲਈ ਭਾਰਤ ਆਏ ਹਨ। ਦੌਰੇ ਦੇ ਪਹਿਲੇ ਦਿਨ ਉਹ ਦਿੱਲੀ ਸਥਿਤ ਗੁਰੂਦੁਆਰਾ ਬੰਗਲਾ ਸਾਹਿਬ ਵਿਖੇ ਨਕਮਸਤਕ ਹੋਏ ਸਨ ਅਤੇ ਉੱਥੇ ਉਨ੍ਹਾਂ ਲੰਗਰ ਪਕਾਉਣ ਦੀ ਸੇਵਾ ਵੀ ਕੀਤੀ। ਪ੍ਰਿੰਸ ਚਾਰਲਸ ਨੇ ਆਪਣੇ ਇਸ ਦੌਰੇ ਦੌਰਾਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਨਾਲ ਰਾਸ਼ਟਰਪਤੀ ਭਵਨ ਵਿੱਚ ਮੁਲਾਕਾਤ ਕੀਤੀ।
ਪ੍ਰਿੰਸ ਚਾਰਲਸ ਨੇ ਮੁੰਬਈ ਦੇ ਸਕੂਲੀ ਬੱਚਿਆਂ ਨਾਲ ਮਨਾਇਆ ਆਪਣਾ 71ਵਾਂ ਜਨਮਦਿਨ - ਬ੍ਰਿਟੇਨ ਦੇ ਪ੍ਰਿੰਸ ਚਾਰਲਸ
ਬ੍ਰਿਟੇਨ ਦੇ ਪ੍ਰਿੰਸ ਚਾਰਲਸ ਨੇ ਅੱਜ 14 ਨਵੰਬਰ ਨੂੰ ਮੁੰਬਈ ਵਿੱਚ ਸਕੂਲੀ ਬੱਚਿਆਂ ਨਾਲ ਆਪਣਾ 71ਵਾਂ ਜਨਮਦਿਨ ਮਨਾਇਆ। ਪ੍ਰਿੰਸ ਚਾਰਲਸ 3 ਦਿਨਾਂ ਦੌਰੇ ਲਈ ਭਾਰਤ ਆਏ ਹਨ।
ਫ਼ੋਟੋ
ਇਸ ਦੌਰਾਨ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਅਤੇ ਯੂਨਾਈਟਿਡ ਕਿੰਗਡਮ ਇਤਿਹਾਸਕ ਸਬੰਧਾਂ ਅਤੇ ਲੋਕਤੰਤਰ ਦੇ ਸਾਂਝੇ ਕਦਰਾਂ ਕੀਮਤਾਂ, ਕਾਨੂੰਨ ਦਾ ਸ਼ਾਸਨ ਅਤੇ ਬਹੁ-ਸਭਿਆਚਾਰਕ ਸਮਾਜ ਦੇ ਸਤਿਕਾਰ ਨਾਲ ਬੰਨ੍ਹੇ ਕੁਦਰਤੀ ਭਾਈਵਾਲ ਹਨ।
ਰਾਸ਼ਟਰਪਤੀ ਨੇ ਪ੍ਰਿੰਸ ਆਫ਼ ਵੇਲਜ਼ ਨੂੰ ਕਾਮਨਲੈਥ ਦੇ ਮੁਖੀ ਵਜੋਂ ਚੁਣੇ ਜਾਣ ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਕਾਮਨਵੈਲਥ ਨੂੰ ਇੱਕ ਮਹੱਤਵਪੂਰਨ ਸਮੂਹ ਮੰਨਦਾ ਹੈ ਜੋ ਸਮਾਲ ਆਈਲੈਂਡ ਵਿਕਾਸਸ਼ੀਲ ਰਾਜਾਂ ਸਮੇਤ ਵੱਡੀ ਗਿਣਤੀ ਦੇ ਦੇਸ਼ਾਂ ਦੀਆਂ ਚਿੰਤਾਵਾਂ ਦੀ ਆਵਾਜ਼ ਬਣਦਾ ਹੈ।
Last Updated : Nov 14, 2019, 1:16 PM IST
TAGGED:
ਬ੍ਰਿਟੇਨ ਦੇ ਪ੍ਰਿੰਸ ਚਾਰਲਸ