ਜੈਪੁਰ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਰਾਜਸਥਾਨ ਵਿੱਚ ਬੀਜੇਪੀ ਦਫਤਰ ਵਿੱਚ ਚਿੱਠੀ ਭੇਜ ਕੇ ਇਹ ਧਮਕੀ ਦਿੱਤੀ ਗਈ ਹੈ। ਚਿੱਠੀ ਦੀ ਲਿਖਾਵਟ ਵੇਖ ਕੇ ਲੱਗਦਾ ਹੈ ਕਿ ਧਮਕੀ ਦੇਣ ਵਾਲਾ ਸ਼ਖਸ ਜ਼ਿਆਦਾ ਪੜ੍ਹਿਆ ਲਿਖਿਆ ਨਹੀਂ ਹੈ।
ਪੀਐੱਮ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ, ਬੀਜੇਪੀ ਦਫ਼ਤਰ ਪਹੁੰਚੀ ਚਿੱਠੀ - ਪ੍ਰਧਾਨ ਮੰਤਰੀ
ਰਾਜਸਥਾਨ ਬੀਜੇਪੀ ਦਫ਼ਤਰ ਵਿੱਚ ਇੱਕ ਚਿੱਠੀ ਪਹੁੰਚੀ ਹੈ ਜਿਸ ਵਿੱਚ ਪੀਐੱਮ ਨਰਿੰਦਰ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਹਾਲਾਂਕਿ ਚਿੱਠੀ ਵਿੱਚ ਜ਼ਿਕਰ ਇਹ ਕੀਤਾ ਗਿਆ ਹੈ ਕਿ ਸਹੁੰ ਚੁੱਕ ਸਮਾਗਮ ਵਾਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿਲ 'ਚ ਗੋਲ਼ੀ ਮਾਰ ਦਿੱਤੀ ਜਾਵੇਗੀ।
ਭਾਜਪਾ ਦੇ ਰਾਜਸਥਾਨ ਪ੍ਰਧਾਨ ਮਦਨ ਲਾਲ ਸੈਨੀ ਦੇ ਨਾਮ ਤੋਂ ਇਹ ਪੱਤਰ ਭੇਜਿਆ ਗਿਆ ਹੈ। ਇਸ ਚਿੱਠੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਹੁੰ ਚੁੱਕ ਸਮਾਗਮ ਵੇਲੇ ਦਿਲ 'ਚ ਗੋਲ਼ੀ ਮਾਰਨ ਦੀ ਧਮਕੀ ਦਿੱਤੀ ਗਈ। ਇਸ ਵਿੱਚ ਲਿਖਿਆ ਪਤਾ ਜੈਪੁਰ ਦਾ ਹੈ। ਚਿੱਠੀ ਮਿਲਣ ਤੋਂ ਬਾਅਦ, ਬੀਜੇਪੀ ਪ੍ਰਦੇਸ਼ ਪ੍ਰਧਾਨ ਮਦਨ ਲਾਲ ਸੈਨੀ ਨੇ ਚਿੱਠੀ ਪੁਲਿਸ ਨੂੰ ਸੌਂਪ ਦਿੱਤੀ ਹੈ।
ਚਿੱਠੀ ਦੀ ਲਿਖਾਵਟ ਨੂੰ ਵੇਖਦੇ ਹੋਇਆ ਲਗਦਾ ਹੈ ਕਿ ਚਿੱਠੀ ਭੇਜਣ ਵਾਲਾ ਘੱਟ ਪੜ੍ਹਿਆ ਲਿਖਿਆ ਹੈ। ਕਿਉਂਕਿ ਉਸ ਦੀ ਚਿੱਠੀ ਵਿਚ ਦਿਨ ਨੂੰ ਦੀਨ ਕਰਕੇ ਲਿਖਿਆ ਹੈ। ਇਸ ਤੋਂ ਇਲਾਵਾ ਵੀ ਪੱਤਰ 'ਚ ਕਈ ਜਗ੍ਹਾਂ 'ਤੇ ਮਾਤਰਾਵਾਂ ਦੀ ਗਲਤੀ ਵੇਖਣ ਨੂੰ ਮਿਲੀ।