ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੱਡੇ ਬੈਂਕਾਂ ਅਤੇ ਐਨਬੀਐਫਸੀ ਦੇ ਮੁਖੀਆਂ ਨਾਲ ਮੁਲਾਕਾਤ ਕਰਨਗੇ। ਇਸ ਬੈਠਕ ਵਿੱਚ ਦੇਸ਼ ਦੀ ਆਰਥਿਕ ਸਥਿਤੀ ਬਾਰੇ ਵਿਚਾਰ-ਚਰਚਾ ਹੋਵੇਗੀ, ਜੋ ਕਿ ਕੋਰੋਨਾਵਾਇਰਸ ਮਹਾਂਮਾਰੀ ਕਾਰਨ ਬਹੁਤ ਪ੍ਰਭਾਵਿਤ ਹੋਇਆ ਹੈ। ਇੱਕ ਅਧਿਕਾਰਕ ਬਿਆਨ ਅਨੁਸਾਰ ਪ੍ਰਧਾਨ ਮੰਤਰੀ ਬੁੱਧਵਾਰ ਨੂੰ ਭਵਿੱਖ ਦੇ ਰੋਡ-ਮੈਪ 'ਤੇ ਵਿਚਾਰ ਚਰਚਾ ਲਈ ਇੱਕ ਬੈਠਕ ਕਰਨਗੇ।
ਬਿਆਨ ਵਿੱਚ ਕਿਹਾ ਗਿਆ ਹੈ, “ਏਜੰਡੇ ਵਿੱਚ ਕਰੈਡਿਟ ਉਤਪਾਦਾਂ ਅਤੇ ਸਪੁਰਦਗੀ ਦੇ ਪ੍ਰਭਾਵਸ਼ਾਲੀ ਮਾਡਲਾਂ, ਟੈਕਨੋਲੋਜੀ ਰਾਹੀਂ ਵਿੱਤੀ ਸਸ਼ਕਤੀਕਰਨ, ਵਿੱਤੀ ਖੇਤਰ ਦੀ ਸਥਿਰਤਾ ਲਈ ਸੂਝਵਾਨ ਪ੍ਰਬੰਧਾਂ ਵਰਗੇ ਵਿਸ਼ੇ ਸ਼ਾਮਲ ਹਨ।"