ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਯੂਐਸ-ਇੰਡੀਆ ਬਿਜ਼ਨਸ ਕੌਂਸਲ (ਯੂਐਸਆਈਬੀਸੀ) ਦੇ 'ਇੰਡੀਆ ਆਈਡੀਆਜ਼ ਸਮਿਟ' ਨੂੰ ਸੰਬੋਧਨ ਕਰਨਗੇ। ਯੂਐੱਸਆਈਬੀਸੀ ਦੀ 45ਵੀਂ ਵਰ੍ਹੇਗੰਢ 'ਤੇ ਆਯੋਜਤ ਇਸ ਸਿਖ਼ਰ ਸੰਮੇਲਨ 'ਤੇ ਦੁਨੀਆ ਭਰ ਦੇ ਲੋਕਾਂ ਦੀ ਨਜ਼ਰ ਹੋਵੇਗੀ।
ਪੀਐਮ ਮੋਦੀ ਭਲਕੇ ਕਰਨਗੇ ‘ਇੰਡੀਆ ਆਈਡੀਆਜ਼ ਸਮਿਟ’ ਨੂੰ ਸੰਬੋਧਨ - Prime Minister Narendra Modi
ਪ੍ਰਧਾਨ ਮੰਤਰੀ ਨਰਿੰਦਰ ਮੋਦੀ 22 ਜੁਲਾਈ ਨੂੰ ਅਮਰੀਕਾ-ਭਾਰਤ ਬਿਜ਼ਨਸ ਕੌਂਸਲ ਦੇ 'ਇੰਡੀਆ ਆਈਡੀਆਜ਼ ਸਮਿਟ' ਨੂੰ ਸੰਬੋਧਨ ਕਰਨਗੇ। ਸਿਖ਼ਰ ਸੰਮੇਲਨ ਦੌਰਾਨ ਕੋਰੋਨਾ ਮਹਾਂਮਾਰੀ ਤੋਂ ਬਾਅਦ ਦੀ ਦੁਨੀਆ 'ਚ ਭਾਰਤ-ਅਮਰੀਕੀ ਸਹਿਯੋਗ ਅਤੇ ਉਨ੍ਹਾਂ ਦੇ ਸਬੰਧਾਂ ਬਾਰੇ ਚਰਚਾ ਹੋਵੇਗੀ।

ਸਿਖ਼ਰ ਸੰਮੇਲਨ ਦੌਰਾਨ ਕੋਰੋਨਾ ਮਹਾਂਮਾਰੀ ਤੋਂ ਬਾਅਦ ਦੀ ਦੁਨੀਆ 'ਚ ਭਾਰਤ-ਅਮਰੀਕੀ ਸਹਿਯੋਗ ਅਤੇ ਉਨ੍ਹਾਂ ਦੇ ਸਬੰਧਾਂ ਬਾਰੇ ਚਰਚਾ ਹੋਵੇਗੀ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੇ ਗਏ ਬਿਆਨ ਅਨੁਸਾਰ ਇਸ ਸਾਲ ਦੇ ‘ਇੰਡੀਆ ਆਈਡੀਆਜ਼ ਸਮਿਟ’ ਦਾ ਵਿਸ਼ਾ ਇੱਕ ਵਧੀਆ ਭਵਿੱਖ ਦੀ ਸਿਰਜਣਾ ਹੈ।
ਸਿਖ਼ਰ ਸੰਮੇਲਨ ਵਿੱਚ ਭਾਰਤ ਅਤੇ ਅਮਰੀਕੀ ਸਰਕਾਰ ਦੇ ਉੱਚ ਨੀਤੀ ਨਿਰਮਾਤਾ, ਅਧਿਕਾਰੀ ਅਤੇ ਕਾਰੋਬਾਰ ਤੇ ਸਮਾਜ ਦੇ ਵਿਚਾਰਕ ਸ਼ਾਮਲ ਹਨ। ਇਸ ਸਾਲ ਦੇ ਸਿਖ਼ਰ ਸੰਮੇਲਨ ਨੂੰ ਸੰਬੋਧਨ ਕਰਨ ਵਾਲਿਆਂ 'ਚ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ, ਸੰਯੁਕਤ ਰਾਜ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ, ਵਰਜੀਨੀਆ ਦੇ ਸੈਨੇਟਰ ਮਾਰਕ ਵਾਰਨਰ ਅਤੇ ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੇ ਸਾਬਕਾ ਰਾਜਦੂਤ ਨਿੱਕੀ ਹੈਲੀ ਸ਼ਾਮਲ ਹਨ।