ਨਵੀਂ ਦਿੱਲੀ : ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੜੀਸਾ ਦੇ ਚੱਕਰਵਾਤੀ ਤੂਫ਼ਾਨ 'ਫੈਨੀ' ਕਾਰਨ ਪ੍ਰਭਾਵਤ ਹੋਏ ਖੇਤਰਾਂ ਦਾ ਜਾਇਜ਼ਾ ਲੈਣ ਜਾਣਗੇ।
ਪ੍ਰਧਾਨ ਮੰਤਰੀ ਮੋਦੀ ਕਰਨਗੇ 'ਫੈਨੀ' ਪ੍ਰਭਾਵਤ ਖੇਤਰਾਂ ਦਾ ਦੌਰਾ
ਚੱਕਰਵਾਤੀ ਤੂਫ਼ਾਨ 'ਫੈਨੀ' ਕਾਰਨ ਉੜੀਸਾ ਵਿੱਚ ਭੀਸ਼ਣ ਤਬਾਹੀ ਹੋਈ ਹੈ। ਇਸ ਚੱਕਰਵਾਤੀ ਤੂਫ਼ਾਨ ਵਿੱਚ ਹੁਣ ਤੱਕ 34 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1.80 ਕਰੋੜ ਲੋਕ ਇਸ ਤੂਫ਼ਾਨ ਕਾਰਨ ਪ੍ਰਭਾਵਤ ਹੋਏ ਹਨ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੜੀਸਾ ਦੇ ਚੱਕਰਵਾਤੀ ਤੂਫ਼ਾਨ 'ਫੈਨੀ' ਕਾਰਨ ਪ੍ਰਭਾਵਤ ਹੋਏ ਖੇਤਰਾਂ ਦਾ ਜਾਇਜ਼ਾ ਲੈਣ ਜਾਣਗੇ।
ਮੋਦੀ ਕਰਨਗੇ 'ਫੈਨੀ' ਪ੍ਰਭਾਵਤ ਖੇਤਰਾਂ ਦਾ ਦੌਰਾ
ਪ੍ਰਧਾਨ ਮੰਤਰੀ ਨੇ ਉੜੀਸਾ ਦੇ ਪ੍ਰਭਾਵਤ ਖ਼ੇਤਰਾਂ ਦੇ ਜਾਇਜ਼ਾ ਲੈਣ ਬਾਰੇ ਖ਼ੁਦ ਦੇ ਟਵੀਟਰ ਅਕਾਉਂਟ ਉੱਤੇ ਜਾਣਕਾਰੀ ਦਿੱਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਤੂਫ਼ਾਨ 'ਫੈਨੀ' ਤੋਂ ਬਾਅਦ ਉੜੀਸਾ ਦੀ ਮੌਜ਼ੂਦਾ ਸਥਿਤੀ ਬਾਰੇ ਉੜੀਸਾ ਦੇ ਮੁੱਖ ਮੰਤਰੀ ਨਵੀਨ ਪੱਟਨਾਯਕ ਕੋਲੋਂ ਜਾਣਕਾਰੀ ਲਈ। ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਇਸ ਮੁਸ਼ਕਲ ਸਮੇਂ ਵਿੱਚ ਪ੍ਰਭਾਵਤ ਲੋਕਾਂ ਦੀ ਮਦਦ ਲਈ ਇੱਕਜੁੱਟ ਹੈ।