ਨਵੀਂ ਦਿੱਲੀ: ਪ੍ਰਧਾਨ ਮੰਤਰੀ ਮੋਦੀ ਭਾਰਤੀ ਫੈਡਰੇਸ਼ਨ ਆਫ ਇੰਡੀਅਨ ਕਾਮਰਸ ਐਂਡ ਇੰਡਸਟਰੀ (ਐਫਆਈਸੀਸੀਆਈ) ਦੀ 93ਵੀਂ ਸਲਾਨਾ ਜਨਰਲ ਮੀਟਿੰਗ (ਏਜੀਐਮ) ਤੇ ਸਾਲਾਨਾ ਕਾਨਫਰੰਸ ਦੇ ਉਦਘਾਟਨੀ ਸੈਸ਼ਨ ਨੂੰ ਡਿਜੀਟਲ ਮਾਧਿਅਮ ਰਾਹੀਂ ਸੰਬੋਧਿਤ ਕਰਨਗੇ।
ਪ੍ਰਧਾਨਮੰਤਰੀ ਦਫਤਰ ਤੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਮੌਕੇ ਪ੍ਰਧਾਨ ਮੰਤਰੀ ਫਿੱਕੀ ਦੀ ਸਾਲਾਨਾ ਪ੍ਰਦਰਸ਼ਨੀ 2020 ਦਾ ਉਦਘਾਟਨ ਵੀ ਕਰਨਗੇ।
ਇਸ ਮੌਕੇ, ਉਹ ‘ਪ੍ਰੇਰਿਤ ਭਾਰਤ’ ਬਣਾਉਣ ਵਿੱਚ ਉਦਯੋਗ ਦੀ ਭੂਮਿਕਾ ਬਾਰੇ ਆਪਣੇ ਵਿਚਾਰ ਅਤੇ ਨਜ਼ਰੀਏ ਨੂੰ ਸਾਂਝਾ ਕਰਨਗੇ। ਇਹ ਮੀਟਿੰਗ 11, 12 ਅਤੇ 14 ਦਸੰਬਰ ਨੂੰ ਹੋ ਰਹੀ ਹੈ। ਇਸ ਦਾ ਥੀਮ ‘ਪ੍ਰੇਰਿਤ ਭਾਰਤ’ ਹੈ। ਇਸ ਸਮਾਰੋਹ ਵਿੱਚ ਬਹੁਤ ਸਾਰੇ ਮੰਤਰੀ, ਉੱਘੀਆਂ ਸ਼ਖਸੀਅਤਾਂ, ਡਿਪਲੋਮੈਟ, ਅੰਤਰਰਾਸ਼ਟਰੀ ਮਾਹਿਰ ਅਤੇ ਹੋਰ ਪਤਵੰਤੇ ਸੱਜਣ ਮੌਜੂਦ ਹੋਣਗੇ।
ਇਸ ਕਾਨਫਰੰਸ ਵਿੱਚ ਸ਼ਾਮਲ ਹੋਣ ਵਾਲੇ ਵੱਖ ਵੱਖ ਹਿੱਸੇਦਾਰ ਕੋਵਿਡ -19 ਮਹਾਂਮਾਰੀ ਦੇ ਭਾਰਤੀ ਅਰਥਚਾਰੇ ‘ਤੇ ਪੈਣ ਵਾਲੇ ਪ੍ਰਭਾਵ, ਸਰਕਾਰ ਵੱਲੋਂ ਸੁਧਾਰ ਵੱਲ ਚੁੱਕੇ ਗਏ ਕਦਮਾਂ ਅਤੇ ਅੱਗੇ ਦੇ ਰਾਹ ਬਾਰੇ ਵਿਚਾਰ ਵਟਾਂਦਰਾ ਕਰਨਗੇ।