ਨਵੀਂ ਦਿੱਲੀ: ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਲੌਹਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ਮੌਕੇ ਨਰਮਦਾ ਜ਼ਿਲ੍ਹੇ ਦੇ ਕੇਵੜੀਆ ਵਿਖੇ ਸਥਿਤ 'ਸਟੇਚੂ ਆਫ਼ ਯੂਨਿਟੀ' 'ਤੇ ਸਰਦਾਰ ਵੱਲਭ ਭਾਈ ਪਟੇਲ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਸ਼ਰਧਾਂਜਲੀ ਭੇਂਟ ਕੀਤੀ।
ਪੀਐਮ ਮੋਦੀ ਨੇ ਆਪਣੇ ਟਵੀਟ ਵਿੱਚ ਲਿਖਿਆ,"ਰਾਸ਼ਟਰੀ ਏਕਤਾ ਤੇ ਅਖੰਡਤਾ ਦੇ ਮੋਹਰੀਮੌਹ ਪੁਰਸ਼ ਨੂੰ ਵਿਨਮਰ ਸ਼ਰਧਾਂਜਲੀ"। ਨਾਲ ਹੀ ਪੀਐਮ ਨੇ 'ਸਟੈਚੂ ਆਫ ਯੁਨਿਟੀ' ਪਹੁੰਚ ਕੇ ਉਨ੍ਹਾਂ ਸ਼ਰਧਾਂਜਲੀ ਭੇਂਟ ਕੀਤੀ। ਵੱਲਭ ਭਾਈ ਪਟੇਲ ਨੂੰ ਫੁੱਲ ਅਰਪਿਤ ਕਰਕੇ,"ਸ਼ਰਧਾਂਜਲੀ ਦੇਣ ਤੋਂ ਬਾਅਦ ਮੋਦੀ ਨੇ ਕੇਵੜੀਆ 'ਚ 'ਰਾਸ਼ਟਰੀ ਏਕਤਾ ਦਿਵਸ' ਪਰੇਡ 'ਚ ਹਿੱਸਾ ਲਿਆ।
ਦੇਸ਼ ਦੀ ਪਹਿਲੀ ਸੀ-ਪਲੇਨ ਸੇਵਾ ਸ਼ੁਰੂ
ਪੀਐਮ ਮੋਦੀ ਨੇ ਕੀਤਾ ਸਿਵਲ ਸੇਵਾਵਾਂ ਦੇ ਟਰੇਨੀ ਅਫ਼ਸਰਾਂ ਨੂੰ ਸੰਬੋਧਿਤ
- ਮੋਦੀ ਨੇ ਅਫ਼ਸਰਾਂ ਨੂੰ ਸਰਦਾਰ ਸਾਬ੍ਹ ਦੀ ਸਲਾਹ ਦਿੱਤੀ ਕਿ ਦੇਸ਼ ਦੇ ਨਾਗਰਿਕ ਦੀ ਸੇਵਾ ਹੁਣ ਤੁਹਾਡੀ ਸਰਵਉੱਚ ਜ਼ਿੰਮੇਵਾਰੀ ਹੈ। ਮੇਰੀ ਵੀ ਇਹੀ ਬੇਨਤੀ ਹੈ ਕਿ ਸਿਵਲ ਕਰਮਚਾਰੀ ਜੋ ਵੀ ਫ਼ੈਸਲਾ ਲੈਣ, ਉਹ ਰਾਸ਼ਟਰ ਦੇ ਸੰਦਰਭ 'ਚ ਹੋਵੇ ਤੇ ਦੇਸ਼ ਦੀ ਅਖੰਡਤਾ ਨੂੰ ਮਜਬੂਤ ਕਰਨ ਵਾਲਾ ਹੋਵੇ।
- ਤੁਹਾਡਾ ਖ਼ੇਤਰ ਚਾਹੇ ਛੋਟਾ ਹੋਵੇ, ਜਿਹੜਾ ਵਿਭਾਗ ਤੁਸੀਂ ਸੰਭਾਲੋ ਉਸ ਦਾ ਦਾਇਰਾ ਭਾਵੇਂ ਘੱਟ ਹੋਵੇ ਪਰ ਫ਼ੈਸਲਾ ਲੋਕਾਂ ਦੇ ਹਿੱਤ ਤੇ ਰਾਸ਼ਟਰੀ ਹਿੱਤ ਦਾ ਹੋਣਾ ਚਾਹੀਦਾ ਹੈ।
- ਤੁਹਾਨੂੰ ਇਹ ਪੱਕਾ ਕਰਨਾ ਹੋਵੇਗਾ ਕਿ ਤੁਹਾਡੇ ਵੱਲੋਂ ਨਾਗਰਿਕਾਂ ਦੇ ਜੀਵਨ 'ਚ ਦਖ਼ਲ ਕਿਵੇਂ ਘੱਟ ਹੋਵੇ ਤੇ ਆਮ ਆਦਮੀ ਦਾ ਸਸ਼ਕਤੀਕਰਨ ਕਿਵੇਂ ਹੋ ਸਕਦੈ।
ਏਕਤਾ ਦਿਵਸ 'ਤੇ ਪੀਐਮ ਮੋਦੀ ਦਾ ਸੰਬੋਧਨ
- ਕੋਰੋਨਾ ਦੀ ਆਪਦਾ ਅਚਾਨਕ ਆਈ, ਇਨ੍ਹੇ ਪੂਰੇ ਵਿਸ਼ਵ ਦੇ ਮਨੁੱਖੀ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਸਾਡੀ ਗਤਿ ਨੂੰ ਪ੍ਰਭਾਵਿਤ ਕੀਤਾ ਹੈ। ਪਰ ਇਸ ਮਹਾਂਮਾਰੀ ਦੇ ਸਾਹਮਣੇ ਜਿਸ ਤਰੀਕੇ ਨਾਲ ਦੇਸ਼ ਨੇ ਆਪਣੀ ਸਾਮੂਹਿਕ ਤਾਕਤ ਨੂੰ ਸਾਬਿਤ ਕੀਤਾ, ਉਹ ਬੇਮਿਸਾਲ ਹੈ।
- ਕਸ਼ਮੀਰ ਦੇ ਵਿਕਾਸ 'ਚ ਜੋ ਅਟਕਲਾਂ ਸੀ ਉਸ ਨੂੰ ਪਿੱਛੇ ਛੱਡ ਉਹ ਹੁਣ ਵਿਕਾਸ ਦੇ ਰਾਹ 'ਤੇ ਵੱਧ ਚੁੱਕਾ ਹੈ।
- ਅੱਜ ਅਸੀਂ 130 ਕਰੋੜ ਦੇਸ਼ਵਾਸੀ ਮਿਲ ਕੇ ਇੱਕ ਅਜਿਹੇ ਰਾਸ਼ਟਰ ਦਾ ਨਿਰਮਾਨ ਕਰਨ ਜਾ ਰਹੇ ਹਾਂ ਜੋ ਸਸ਼ਕਤ ਵੀ ਹੋਵੇ ਤੇ ਕਾਬਿਲ ਵੀ। ਜਿਸ 'ਚ ਬਰਾਬਰੀ ਵੀ ਹੋਵੇ ਤੇ ਸੰਭਾਵਨਾ ਵੀ।
- ਆਤਮ ਨਿਰਭਰ ਦੇਸ਼ ਆਪਣੀ ਪ੍ਰਗਤੀ ਦੇ ਨਾਲ ਨਾਲ ਆਪਣੀ ਸੁਰੱਖਿਆ ਲਈ ਵੀ ਮੰਨਿਆ ਜਾ ਰਿਹਾ ਹੈ। ਇਸ ਲਈ ਦੇਸ਼ ਰੱਖਿਆ ਦੇ ਖੇਤਰ 'ਚ ਵੀ ਆਤਮ ਨਿਰਭਰ ਬਨਣ ਦੇ ਵੱਲ ਵੱਧ ਰਿਹਾ ਹੈ। ਇਨ੍ਹਾਂ ਨਹੀਂ ਸੀਮਾ 'ਤੇ ਭਾਰਤ ਦੀ ਨਜ਼ਰ ਤੇ ਨਜ਼ਰਿਆ ਬਦਲ ਰਿਹਾ ਹੈ।
- ਅੱਜ ਭਾਰਤ ਦੀ ਜ਼ਮੀਨ 'ਤੇ ਅੱਖ ਰੱਖਣ ਵਾਲਿਆਂ ਨੁੰ ਮੁੰਹਤੋੜ ਜਵਾਬ ਮਿਲ ਰਿਹਾ ਹੈ। ਅੱਜ ਭਾਰਤ ਸੈਂਕੜੇ ਕਿਲੋਮੀਟਰ ਸੜਕਾਂ ਬਣਾ ਰਿਹਾ ਹੈ ਤੇ ਅਨੇਕਾਂ ਸੁਰੰਗਾਂ ਵੀ ਬਣਾ ਰਿਹਾ ਹੈ।
- ਬੀਤੇ ਦਿਨੀਂ ਗੁਆਂਡੀ ਦੇਸ਼ ਤੋਂ ਜੋ ਖ਼ਬਰਾਂ ਆਈਆਂ ਹਨ, ਜਿਸ ਤਰ੍ਹਾਂ ਸੱਚ ਸਵਿਕਾਰਿਆ ਗਿਆ ਉਸ ਨੇ ਉਨ੍ਹਾਂ ਲੋਕਾਂ ਦਾ ਅਸਲੀ ਚਿਹਰਾ ਸਾਹਮਣੇ ਲਿਆ ਕੇ ਰੱਖ ਦਿੱਤਾ ਹੈ। ਪੁਲਵਾਮਾ ਹਮਲੇ ਤੋਂ ਬਾਅਦ ਕੀਤੀ ਰਾਜਨੀਤੀ ਇਸ ਦਾ ਵੱਡਾ ਉਦਾਹਰਣ ਹੈ।
- ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੇ ਲਈ ਸਰਵਉੱਚ ਹਿੱਤ ਦੇਸ਼ਹਿੱਤ ਹੈ, ਜਦੋਂ ਅਸੀਂ ਸਾਰੀਆਂ ਦਾ ਹਿੱਤ ਸੋਚਾਂਗੇ ਤਾਂ ਹੀ ਸਾਡੀ ਪ੍ਰਗਤੀ ਹੋਵੇਗੀ, ਉੱਨਤੀ ਹੋਵੇਗੀ।