ਗਾਂਧੀਨਗਰ: ਦੇਸ਼ ਭਰ 'ਚ ਲੋਕ ਸਭਾ ਚੋਣਾਂ ਦੇ ਤੀਜੇ ਗੇੜ ਦੀਆਂ ਵੋਟਾਂ ਹੋ ਰਹੀਆਂ ਹਨ। ਇਸੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਵੋਟ ਪਾਉਣ ਲਈ ਗੁਜਰਾਤ ਗਏ। ਉਨ੍ਹਾਂ ਅਹਿਮਦਾਬਾਦ ਜਾ ਕੇ ਵੋਟ ਪਾਈ ਪਰ ਉਸ ਤੋਂ ਪਹਿਲਾਂ ਉਹ ਆਪਣੀ ਮਾਂ ਹੀਰਾਬੇਨ ਨੂੰ ਮਿਲਣ ਘਰ ਗਏ ਅਤੇ ਉਨ੍ਹਾਂ ਤੋਂ ਆਸ਼ੀਰਵਾਦ ਲਿਆ।
PM ਮੋਦੀ ਨੇ ਆਪਣੀ ਮਾਂ ਤੋਂ ਲਿਆ ਆਸ਼ੀਰਵਾਦ, ਤੋਹਫੇ 'ਚ ਮਿਲੀ ਇਹ ਚੀਜ਼ - gandhinagar
ਅਹਿਮਦਾਬਾਦ 'ਚ ਵੋਟ ਪਾਉਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਮਾਂ ਨੂੰ ਮਿਲੇ ਅਤੇ ਉਨ੍ਹਾਂ ਤੋਂ ਆਸ਼ੀਰਵਾਦ ਲਿਆ। ਮਾਂ ਨੇ ਵੀ ਪੁੱਤਰ ਨੂੰ ਤੋਹਫੇ 'ਚ ਇੱਕ ਨਾਰੀਆਲ, 500 ਰੁਪਏ ਅਤੇ ਮਿਸ਼ਰੀ ਦਿੱਤੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਨੇ ਉਨ੍ਹਾਂ ਦਾ ਘਰ ਆਉਣ 'ਤੇ ਸਵਾਗਤ ਕੀਤਾ। ਮਾਂ ਨੇ ਪੁੱਤਰ ਨੂੰ ਟਿੱਕਾ ਲਾਇਆ ਅਤੇ ਮੁੰਹ ਵੀ ਮਿੱਠਾ ਕਰਵਾਇਆ ਜਿਸ ਤੋਂ ਬਾਅਦ ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਨੂੰ ਤੋਹਫਾ ਵੀ ਦਿੱਤਾ। ਮਾਂ ਨੇ ਆਪਣੇ ਪੁੱਤਰ ਨੂੰ ਨਾਰੀਆਲ, 500 ਰੁਪਏ ਅਤੇ ਮਿਸ਼ਰੀ ਦਿੱਤੀ। ਪ੍ਰਧਾਨ ਮੰਤਰੀ ਨੇ ਆਪਣੀ ਮਾਂ ਨੂੰ ਲਾਲ ਰੰਗ ਦਾ ਸ਼ੌਲ ਭੇਂਟ ਕੀਤਾ।
ਦੱਸ ਦਈਏ ਕਿ ਗੁਜਰਾਤ 'ਚ ਤੀਜੇ ਗੇੜ 'ਚ ਸਾਰੀਆਂ 26 ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। 2014 ਦੀਆਂ ਚੋਣਾਂ 'ਚ ਬੀਜੇਪੀ ਨੇ ਸੂਬੇ ਦੀਆਂ ਸਾਰੀਆਂ 26 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ। ਉਸ ਸਮੇਂ ਵੀ ਪ੍ਰਧਾਨ ਮੰਤਰੀ ਮੋਦੀ ਆਪਣੀ ਮਾਂ ਦਾ ਆਸ਼ੀਰਵਾਦ ਲੈਣ ਲਈ ਆਪਣੇ ਘਰ ਗਏ ਸਨ।