ਨਵੀਂ ਦਿੱਲੀ: ਕੋਰੋਨਾ ਵਾਇਰਸ ਤੋਂ ਬਚਾਅ ਲਈ ਭਾਰਤ 21 ਦਿਨਾਂ ਲਈ ਲੌਕਡਾਊਨ ਹੋ ਗਿਆ ਹੈ। ਕੋਰੋਨਾ ਵਾਇਰਸ ਨਾਲ ਜੰਗ ਦੇ ਐਲਾਨ ਤੋਂ ਬਾਅਦ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਸਦੀ ਖ਼ੇਤਰ ਵਾਰਾਨਸੀ ਦੇ ਲੋਕਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕੀਤੀ। ਮੋਦੀ ਨੇ ਕਿਹਾ ਕਿ ਮਹਾਭਾਰਤ ਦਾ ਯੁੱਧ 18 ਦਿਨਾਂ ਵਿੱਚ ਜਿੱਤਿਆ ਸੀ, ਹੁਣ ਕੋਰੋਨਾ ਨਾਲ 21 ਦਿਨਾਂ ਵਿੱਚ ਜਿੱਤ ਦੀ ਕੋਸ਼ਿਸ਼ ਹੈ।
130 ਕਰੋੜ ਮਹਾਂਰਥੀ ਹਾਸਲ ਕਰਨਗੇ ਜਿੱਤ
ਮੋਦੀ ਨੇ ਕਿਹਾ ਕਿ ਮਹਾਭਾਰਤ ਦਾ ਯੁੱਧ 18 ਦਿਨਾਂ ਵਿੱਚ ਜਿੱਤਿਆ ਸੀ, ਅੱਜ ਕੋਰੋਨਾ ਵਾਇਰਸ ਦੇ ਖ਼ਿਲਾਫ ਪੂਰੇ ਦੇਸ਼ ਲੜ ਰਿਹਾ ਹੈ, ਉਸ ਵਿੱਚ 21 ਦਿਨ ਲੱਗਣ ਵਾਲੇ ਹਨ। ਮੋਦੀ ਨੇ ਕਿਹਾ ਕਿ ਸਾਡਾ ਟੀਚਾ ਹੈ ਕਿ 21 ਦਿਨਾਂ ਵਿੱਚ ਇਸ 'ਤੇ ਜਿੱਤ ਹਾਸਿਲ ਕਰ ਲਈ ਜਾਵੇ। ਪ੍ਰਧਾਨ ਮੰਤਰੀ ਨੇ ਕਾਸ਼ੀ ਦੇ ਲੋਕਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਮਹਾਭਾਰਤ ਦੇ ਯੁੱਧ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਮਹਾਂਰਥੀ, ਸਾਰਥੀ ਸਨ, ਅੱਜ 130 ਕਰੋੜ ਮਹਾਂਰਥੀਆਂ ਨੂੰ ਨਾਲ ਮਿਲ ਕੇ ਕੋਰੋਨਾ ਖ਼ਿਲਾਫ ਇਸ ਲੜਾਈ ਵਿੱਚ ਜਿੱਤ ਹਾਸਿਲ ਕਰਨੀ ਹੈ।
ਕੋਰੋਨਾ ਤੋਂ ਨਜਿੱਠਣ ਲਈ ਦੇਸ਼ 'ਚ ਕੀਤੀ ਜਾ ਰਹੀ ਤਿਆਰੀਆਂ
ਪੀ.ਐੱਮ ਨੇ ਕਿਹਾ ਕਿ ਕਾਸ਼ੀ ਦਾ ਮਤਲਬ ਹੀ ਹੈ ਸ਼ਿਵ, ਸ਼ਿਵ ਯਾਨੀ ਕਲਿਆਣ, ਸ਼ਿਵ ਦੀ ਨਗਰੀ ਵਿੱਚ ਮਹਾਂਕਾਲ-ਮਹਾਂਦੇਵ ਦੀ ਨਗਰੀ ਵਿੱਚ ਮੁਸ਼ਕਲ ਤੋਂ ਲੜਨ ਦਾ। ਇਸ ਦੌਰਾਨ ਮੋਦੀ ਨੇ ਲੋਕਾਂ ਨੂੰ ਆਪਣੇ-ਆਪਣੇ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਨਜਿੱਠਣ ਲਈ ਦੇਸ਼ਭਰ ਵਿੱਚ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਇਸ ਨੰਬਰ 'ਤੇ ਮਿਲੇਗੀ ਸਟੀਕ ਜਾਣਕਾਰੀ
ਪੀਐਮ ਮੋਦੀ ਨੇ ਇਸ ਦੌਰਾਨ ਇੱਕ ਹੈਲਪਲਾਈਨ ਨੰਬਰ ਦੀ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਕੋਰੋਨਾ ਵਾਲ ਜੁੜੀ ਸਟੀਕ ਜਾਣਕਾਰੀ ਲਈ ਸਰਕਾਰ ਨੇ WhatsApp ਦੇ ਨਾਲ ਮਿਲ ਕੇ ਇੱਕ ਹੈਲਪਡੇਸਕ ਬਣਾਇਆ ਹੈ। ਇਸ ਲਈ ਤੁਹਾਨੂੰ ਇਸ ਨੰਬਰ '9013151515' 'ਤੇ ਨਮਸਤੇ ਲਿੱਖ ਕੇ ਭੇਜਣਾ ਪਵੇਗਾ, ਜਿਸ ਤੋਂ ਬਾਅਦ ਤੁਹਾਨੂੰ ਇਸ ਬਾਰੇ ਜਾਣਕਾਰੀ ਮਿਲਣੀ ਸ਼ੁਰੂ ਹੋ ਜਾਵੇਗੀ।
9 ਗਰੀਬ ਪਰਿਵਾਰਾਂ ਦੀ ਕਰੋ ਮਦਦ
ਕਾਸ਼ੀ ਦੇ ਇੱਕ ਕੱਪੜਾ ਵਪਾਰੀ ਅਖਿਲੇਸ਼ ਨੇ ਲੌਕਡਾਊਨ ਦੇ ਦੌਰਾਨ ਗਰੀਬਾਂ ਅਤੇ ਜਾਨਵਰਾਂ ਦੇ ਭੁੱਖੇ ਰਹਿਣ ਦੇ ਮੁੱਦੇ 'ਤੇ ਮੋਦੀ ਤੋਂ ਸਵਾਲ ਕੀਤਾ। ਜਿਸ ਦਾ ਜਵਾਬ ਦਿੰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਅੱਜ ਤੋਂ ਨਵਰਾਤਰੇ ਸ਼ੁਰੂ ਹੋ ਹਏ ਹਨ। ਉਨ੍ਹਾਂ ਨੇ ਕਿਹਾ ਕਿ ਅਗਲੇ 21 ਦਿਨਾਂ ਤੱਕ ਹਰ ਦਿਨ 9 ਗਰੀਬ ਪਰਿਵਾਰਾਂ ਦੀ ਮਦਦ ਕੀਤੀ ਜਾਵੇ।