ਪੰਜਾਬ

punjab

ETV Bharat / bharat

ਪ੍ਰਧਾਨ ਮੰਤਰੀ ਫ਼ੌਜੀਆਂ ਨਾਲ ਦੀਵਾਲੀ ਮਨਾਉਣ ਪੁੱਜੇ ਜੈਸਲਮੇਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਵਾਲੀ ਦਾ ਤਿਉਹਾਰ ਮਨਾਉਣ ਲਈ ਰਾਜਸਥਾਨ ਜੈਸਲਮੇਰ ਪੁੱਜ ਗਏ ਹਨ। ਪ੍ਰਧਾਨ ਮੰਤਰੀ ਹਰ ਵਾਰ ਦੀ ਤਰ੍ਹਾਂ ਇਥੇ ਖ਼ਾਸ ਤੌਰ 'ਤੇ ਫ਼ੌਜੀਆਂ ਨਾਲ ਤਿਉਹਾਰ ਮਨਾਉਣ ਲਈ ਪੁੱਜੇ ਹਨ।

ਪ੍ਰਧਾਨ ਮੰਤਰੀ ਫ਼ੌਜੀਆਂ ਨਾਲ ਦੀਵਾਲੀ ਮਨਾਉਣ ਪੁੱਜੇ ਜੈਸਲਮੇਰ
ਪ੍ਰਧਾਨ ਮੰਤਰੀ ਫ਼ੌਜੀਆਂ ਨਾਲ ਦੀਵਾਲੀ ਮਨਾਉਣ ਪੁੱਜੇ ਜੈਸਲਮੇਰ

By

Published : Nov 14, 2020, 10:18 AM IST

ਜੈਸਲਮੇਰ (ਰਾਜਸਥਾਨ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਵਾਲੀ ਦਾ ਤਿਉਹਾਰ ਮਨਾਉਣ ਲਈ ਜੈਸਲਮੇਰ ਪੁੱਜ ਗਏ ਹਨ। ਪ੍ਰਧਾਨ ਮੰਤਰੀ ਹਰ ਵਾਰ ਦੀ ਤਰ੍ਹਾਂ ਇਥੇ ਖ਼ਾਸ ਤੌਰ 'ਤੇ ਫ਼ੌਜੀਆਂ ਨਾਲ ਤਿਉਹਾਰ ਮਨਾਉਣ ਲਈ ਪੁੱਜੇ ਹਨ। ਉਨ੍ਹਾਂ ਨਾਲ ਇਸ ਵਾਰੀ ਚੀਫ਼ ਆਫ ਡਿਫੈਂਸ ਸਟਾਫ਼ ਵਿਪਿਨ ਰਾਵਤ, ਥਲ ਸੈਨਾ ਦੇ ਮੁਖੀ ਮਨੋਜ ਮੁਕੰਦ ਨਰਵਣੇ ਅਤੇ ਬੀਐਸਐਫ ਦੇ ਡੀਜੀ ਰਾਕੇਸ਼ ਅਸਥਾਨਾ ਵੀ ਮੌਜੂਦ ਹਨ।

ਜੈਸਲਮੇਰ ਵਿੱਚ ਭਾਰਤ ਅਤੇ ਪਾਕਿਸਤਾਨ ਦੀ ਹੱਦ ਲਗਦੀ ਹੈ, ਜਿਥੇ ਸੁਰੱਖਿਆ ਲਈ ਬੀਐਸਐਫ ਜਵਾਨ ਤੈਨਾਤ ਹਨ। ਪ੍ਰਧਾਨ ਮੰਤਰੀ ਇਥੇ ਲੌਂਗੋਵਾਲ ਸਰਹੱਦ 'ਤੇ ਪੁੱਜੇ ਹਨ, ਜੋ ਬੀਐਸਐਫ ਦੀ ਇੱਕ ਪੋਸਟ ਹੈ।

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਦੀਵਾਲੀ ਤੋਂ ਪਹਿਲੀ ਸ਼ਾਮ ਦੇਸ਼ ਦੀ ਜਨਤਾ ਨੂੰ ਅਪੀਲ ਕੀਤੀ ਕਿ ਉਹ ਇਸ ਵਾਰੀ ਦੀਵਾਲੀ 'ਤੇ ਫ਼ੌਜੀਆਂ ਦੇ ਨਾਂਅ ਇੱਕ ਦੀਵਾ ਜ਼ਰੂਰ ਜਗਾਉਣ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ,''ਇਸ ਦੀਵਾਲੀ, ਆਓ ਇੱਕ ਦੀਵਾ ਸੈਲਿਊਟ ਟੂ ਸੋਲਜ਼ਰ (ਫ਼ੌਜੀਆਂ ਨੂੰ ਸਲਾਮੀ) ਵੱਜੋਂ ਵੀ ਜਗਾਓ। ਫ਼ੌਜੀਆਂ ਦੀ ਬਹਾਦਰੀ ਨੂੰ ਲੈ ਕੇ ਸਾਡੇ ਦਿਲ ਵਿੱਚ ਜੋ ਸਨਮਾਨ ਹੈ ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਅਸੀਂ ਹੱਦ 'ਤੇ ਤੈਨਾਤ ਜਵਾਨਾਂ ਦੇ ਪਰਿਵਾਰਾਂ ਦੇ ਵੀ ਸ਼ੁਕਰਗੁਜਾਰ ਹਾਂ।''

ABOUT THE AUTHOR

...view details