ਬੈਂਗਲੁਰੂ: ਰਾਮ ਮੰਦਰ ਦੇ ਭੂਮੀ ਪੂਜਨ ਕਰਨ ਲਈ ਸ਼ੁਭ ਸਮਾਂ ਦੱਸਣ ਵਾਲੇ ਸੰਤ ਐਨ. ਵਿਜੇਂਦਰ ਨੂੰ ਧਮਕੀ ਮਿਲੀ ਹੈ। ਕਰਨਾਟਕ ਦੇ ਬੇਲਗਾਵੀ ਵਿੱਚ ਪੁਲਿਸ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਹੈ। ਉਨ੍ਹਾਂ ਦੀ ਰਿਹਾਇਸ਼ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ।
ਸੂਤਰਾਂ ਨੇ ਦੱਸਿਆ ਕਿ ਧਮਕੀ ਭਰੇ ਫੋਨ ਕਾਲ ਦੀ ਪੁਲਿਸ 'ਚ ਰਿਪੋਰਟ ਕਰਵਾਈ ਗਈ, ਜਿਸ ਤੋਂ ਬਾਅਦ ਬੇਲਗਾਵੀ ਦੇ ਸ਼ਾਸਤਰੀ ਨਗਰ ਖੇਤਰ ਵਿੱਚ ਰਹਿਣ ਵਾਲੇ ਪੁਜਾਰੀ ਦੇ ਘਰ 'ਤੇ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ।
ਸ੍ਰੀ ਰਾਮ ਜਨਮ ਭੂਮੀ ਤੀਰਥਕਸ਼ੇਤਰ ਟਰੱਸਟ ਦੇ ਮੈਂਬਰ ਨੇ ਕਿਹਾ ਕਿ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ। ਜੋ ਲੋਕ ਮੰਦਰ ਨਹੀਂ ਬਣਾਉਣਾ ਚਾਹੁੰਦੇ, ਉਹ ਪੁਜਾਰੀ ਨੂੰ ਧਮਕਾ ਰਹੇ ਹਨ। ਵਿਜੇਂਦਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇੱਕ ਫੋਨ ਕਰਨ ਵਾਲੇ ਨੇ ਉਨ੍ਹਾਂ ਨੂੰ ਪੁੱਛਿਆ ਕਿ ਉਸ ਨੇ ‘ਭੂਮੀ ਪੂਜਨ’ ਦੀ ਤਰੀਕ ਕਿਉਂ ਨਿਰਧਾਰਤ ਕੀਤੀ ਹੈ।