ਨਵੀਂ ਦਿੱਲੀ : ਰਾਸ਼ਟਰਪਤੀ ਰਾਮਨਾਥ ਕੋਵਿੰਦ ਸੰਸਦ ਦੇ ਸੰਯੁਕਤ ਸੈਸ਼ਨ ਨੂੰ ਸੰਬੋਧਤ ਕੀਤਾ। ਪਰੰਪਰਾ ਮੁਤਾਬਕ ਨਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਵਿੱਚ ਰਾਸ਼ਟਰਪਤੀ ਸੰਸਦ ਦੇ ਦੋਹਾਂ ਸਦਨਾਂ ਨੂੰ ਸੰਬੋਧਤ ਕੀਤਾ।
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਸ਼ਟਰਪਤੀ ਸੈਂਟ੍ਰਲ ਹਾਲ ਵਿਖੇ ਦੋਵੇਂ ਸਦਨਾਂ ਨੂੰ ਸਯੁੰਕਤ ਸੈਸ਼ਨ ਤਹਿਤ ਸੰਬੋਧਤ ਕਰਦਿਆਂ ਨਵੇਂ ਭਾਰਤ ਦੇ ਨਿਰਮਾਣ ਦੀ ਗੱਲ ਆਖੀ।
1. " ਇੱਕ ਦੇਸ਼ ਇੱਕ ਚੋਣ " 'ਤੇ ਦਿੱਤਾ ਜ਼ੋਰ
ਰਾਸ਼ਟਰਪਤੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮੌਜ਼ੂਦਾ ਸਮੇਂ ਦੀ ਗੱਲ ਕਰਦਿਆਂ " ਇੱਕ ਦੇਸ਼ ਇੱਕ ਚੋਣ " ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼ ਤੇਜ਼ੀ ਨਾਲ ਵਿਕਾਸ ਕਰੇਗਾ ਅਤੇ ਦੇਸ਼ ਦੇ ਲੋਕਾਂ ਨੂੰ ਫਾਇਦਾ ਹੋਵੇਗਾ। ਇਸ ਨਾਲ ਸਮਾਜ ਕਲਿਆਣ ਅਤੇ ਵਿਕਾਸ ਦੇ ਕਾਰਜਾਂ ਲਈ ਆਪਣੀ ਊਰਜਾ ਦਾ ਵੱਧ ਪ੍ਰਯੋਗ ਕੀਤਾ ਜਾ ਸਕੇ।
2. ਦੇਸ਼ ਦੀ ਅਰਥ ਵਿਵਸਥਾ
ਦੇਸ਼ ਦੀ ਅਰਥ ਵਿਵਸਥਾ ਬਾਰੇ ਗੱਲ ਕਰਦਿਆਂ ਰਾਸ਼ਟਰਪਤੀ ਨੇ ਆਗਮੀ ਯੋਜਨਾਵਾਂ ਅਤੇ ਕਾਰਜਕਾਰੀ ਏਜੰਡੇ ਨੂੰ ਦੇਸ਼ ਦੇ ਸਾਹਮਣੇ ਰੱਖਦੇ ਹੋਏ ਸਾਲ 2022 ਤੱਕ ਭਾਰਤ ਵੱਲੋਂ ਕਈ ਟੀਚਿਆਂ ਨੂੰ ਪੂਰਾ ਕੀਤੇ ਜਾਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਅਗਲੇ ਪੰਜ ਸਾਲਾਂ ਦੌਰਾਨ ਦੇਸ਼ ਦੀ ਅਰਥਵਿਵਸਥਾ ਨੂੰ 5 ਟ੍ਰਲੀਅਨ ਤੱਕ ਲਿਜਾਣ ਦੀ ਗੱਲ ਆਖੀ। ਇਸ ਤੋਂ ਇਲਾਵਾ ਦੇਸ਼ ਨੂੰ ਡਿਜ਼ਿਟਲ ਮਨੀ ਟ੍ਰਾਂਸਕੰਜਸ਼ਨ ਤਹਿਤ ਵਿੱਤੀ ਤੌਰ 'ਤੇ ਮਜ਼ਬੂਤ ਬਣਾਉਂਣ ਦੀ ਗੱਲ ਕਹੀ।
3. ਮਹਿਲਾ ਸਸ਼ਕਤੀਕਰਨ
ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਬਦਲ ਰਿਹਾ ਹੈ ਅਤੇ ਇਸ ਵਾਰ ਸੰਸਦ ਲਈ ਵੱਡੀ ਗਿਣਤੀ 'ਚ ਔਰਤਾਂ ਦੀ ਭਾਗੀਦਾਰੀ ਨਵੇਂ ਭਾਰਤ ਦੀ ਨਵੀਂ ਤਸਵੀਰ ਨੂੰ ਦਰਸਾਉਂਦੀ ਹੈ। ਉਨ੍ਹਾਂ ਵਿਸ਼ੇਸ਼ ਤੌਰ 'ਤੇ ਔਰਤਾਂ ਲਈ ਬਰਾਬਰ ਦੇ ਹੱਕਾਂ ,ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ, 'ਤਿੰਨ ਤਾਲਾਕ' ਅਤੇ ਨਿਕਾਹ-ਹਾਲਾਲਾ ਵਰਗੇ ਰੀਤੀ ਰਿਵਾਜਾਂ ਨੂੰ ਖ਼ਤਮ ਕੀਤੇ ਜਾਣ ਨੂੰ ਪਹਿਲ ਦਿੱਤੀ ਹੈ।
4. ਕਿਸਾਨਾਂ ਅਤੇ ਛੋਟੇ ਵਪਾਰੀਆਂ ਲਈ ਪੈਸ਼ਨ ਯੋਜਨਾ
ਰਾਸ਼ਟਰਪਤੀ ਨੇ ਪੀਐਮ ਮੋਦੀ ਦੀ ਸਰਕਾਰ ਵੱਲੋਂ ਖ਼ੇਤੀਬਾੜੀ, ਅਤੇ ਰੋਜ਼ਗਾਰ ਉੱਤੇ ਗੱਲ ਕਰਦਿਆਂ ਹੋਏ ਕਿਹਾ ਕਿ 60 ਸਾਲ ਤੋਂ ਬਾਅਦ ਕਿਸਾਨ ਪੈਸ਼ਨ ਯੋਜਨਾ ਦਾ ਲਾਭ ਲੈ ਸਕਣਗੇ। ਇਸ ਤੋਂ ਇਲਾਵਾ 3 ਕਰੋੜ ਛੋਟੇ ਪੱਧਰ ਦੇ ਦੁਕਾਨਦਾਰ ਵੀ ਇਸ ਯੋਜਨਾ ਦਾ ਲਾਭ ਲੈ ਸਕਣਗੇ।
5. ਨੌਜਵਾਨਾਂ ਲਈ ਸਵੈ ਰੋਜ਼ਗਾਰ ਦੇ ਨਵੇਂ ਮੌਕੇ
ਉਨ੍ਹਾਂ ਨਵੇਂ ਭਾਰਤ ਦੇ ਨਿਰਮਾਣ ਲਈ ਨੌਜਵਾਨਾਂ ਅਤੇ ਔਰਤਾਂ ਦੇ ਸਹਿਯੋਗ ਦੀ ਗੱਲ ਆਖੀ। ਉਨ੍ਹਾਂ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਅਤੇ ਰਾਜਨੀਤੀ ਵਿੱਚ ਔਰਤਾਂ ਦੇ ਸਹਿਯੋਗ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਬੇਰੋਜ਼ਗਾਰ ਨੌਜਵਾਨਾਂ ਲਈ ਨਵੇਂ ਰੋਜ਼ਗਾਰ ਅਤੇ ਸਵੈਂ ਰੋਜ਼ਗਾਰ ਦੇ ਨਵੇਂ ਮੌਕੇ ਦਿੱਤੇ ਜਾਣਗੇ। ਦੇਸ਼ ਦੇ ਵਿਕਾਸ ਲਈ ਨੌਜਵਾਨਾਂ ਦੀ ਭਾਗਦਾਰੀ ਅਹਿਮ ਹੈ।
6. ਪ੍ਰਦੂਸ਼ਣ ਤੋਂ ਬਚਾਅ
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸੱਵਛ ਭਾਰਤ ਯੋਜਨਾ ਤਹਿਤ ਪ੍ਰਦੂਸ਼ਣ ਦੀ ਸਮੱਸਿਆਂ ਤੋਂ ਨਿਜਠਣ ਦੀ ਗੱਲ ਆਖੀ। ਇਸ ਤੋਂ ਇਲਾਵਾ ਪੀਂਣ ਲਈ ਸਾਫ ਪਾਣੀ ਅਤੇ ਪਾਣੀ ਦੀ ਸੁਰੱਖਿਆ ਲਈ ਜਲ ਸ਼ਕਤੀ ਮੰਤਰਾਲੇ ਦੇ ਗਠਨ ਬਾਰੇ ਦੱਸਿਆ।
7. ਦੇਸ਼ ਦਾ ਵਿਕਾਸ
ਖ਼ੇਤੀਬਾੜੀ ਰੋਜ਼ਗਾਰ, ਵਿਦੇਸ਼ ਅਤੇ ਸੁਰੱਖਿਆ ਨੀਤੀਆਂ ਅਦਿ ਮੁੱਖ ਮੁੱਦਿਆਂ ਨੂੰ ਸਾਹਮਣੇ ਰੱਖਿਆ। ਉਨ੍ਹਾਂ ਕਿਹਾ ਕਿ ਦੇਸ਼ ਬਦਲ ਰਿਹਾ ਹੈ। ਸਾਲ 2022 ਤੱਕ ਦੇਸ਼ ਆਰਥਕ ਅਤੇ ਹਰ ਪੱਖੋਂ ਵਿਕਾਸਸ਼ੀਲ ਦੇਸ਼ ਅਤੇ ਬਣਾਉਣ ਦੀ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਭਾਰਤ ਵਿਕਾਸ ਦੀ ਇਨ੍ਹਾਂ ਯੋਜਨਾਵਾਂ ਉੱਤੇ ਸਾਲ 2014 ਤੋਂ ਕੰਮ ਜਾਰੀ ਹੈ।
8. ਫੌਜ ਉੱਤੇ ਫੋਕਸ
ਫੌਜ ਅਤੇ ਸੁਰੱਖਿਆ ਬਲਾਂ ਨੂੰ ਆਗਮੀ ਸਮੇਂ ਵਿੱਚ 'ਰਫੇਲ' ਲੜਾਕੂ ਹਵਾਈ ਜਹਾਜ਼ ਅਤੇ 'ਅਪਾਚੇ' ਹੈਲੀਕਾਪਟਰ ਮਿਲਣ ਜਾ ਰਹੇ ਹਨ। ਇਸ ਤੋਂ ਇਲਾਵਾਂ ਉਨ੍ਹਾਂ ਸ਼ਹੀਦ ਜਵਾਨਾਂ ਦੇ ਬੱਚਿਆਂ ਨੂੰ ਮਿਲਣ ਵਾਲੀ ਸਕਾਲਰਸ਼ੀਪ ਦੀ ਰਕਮ ਨੂੰ ਵਧਾਏ ਜਾਣ ਦੀ ਜਾਣਕਾਰੀ ਦਿੱਤੀ।