ਨਵੀਂ ਦਿੱਲੀ : ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ ਸੰਸਦ ਦੇ ਸੰਯੁਕਤ ਸੈਸ਼ਨ ਨੂੰ ਸੰਬੋਧਨ ਕਰਨਗੇ। ਪਰੰਪਰਾ ਮੁਤਾਬਕ ਨਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਵਿੱਚ ਰਾਸ਼ਟਰਪਤੀ ਸੰਸਦ ਦੇ ਦੋਹਾਂ ਸਦਨਾਂ ਨੂੰ ਸੰਬੋਧਨ ਕਰਨਗੇ।
ਜਾਣਕਾਰੀ ਮੁਤਾਬਕ ਰਾਸ਼ਟਰਪਤੀ ਰਾਮਨਾਥ ਕੋਵਿੰਦ ਸਵੇਰੇ 11ਵਜੇ ਰਾਸ਼ਟਰਪਤੀ ਸੈਂਟ੍ਰਲ ਹਾਲ ਵਿੱਚ ਦੋਵੇਂ ਸਦਨਾਂ ਨੂੰ ਸਯੁੰਕਤ ਸੈਸ਼ਨ ਤਹਿਤ ਸੰਬੋਧਨ ਕਰਨਗੇ। ਰਾਸ਼ਟਰਪਤੀ ਆਪਣੀ ਭਾਸ਼ਣ ਦੌਰਾਨ ਸਰਕਾਰ ਦੀਆਂ ਆਗਾਮੀ ਯੋਜਨਾਵਾਂ ਅਤੇ ਕਾਰਜਕਾਰੀ ਏਜੰਡੇ ਨੂੰ ਦੇਸ਼ ਦੇ ਸਾਹਮਣੇ ਰੱਖ ਸਕਦੇ ਹਨ।
ਇਹ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਰਾਸ਼ਟਰਪਤੀ ਆਪਣੇ ਭਾਸ਼ਣ ਦੇ ਦੌਰਾਨ ਪੀਐਮ ਮੋਦੀ ਦੇ 2022 ਤੱਕ ਦੇ ਨਵੇਂ ਭਾਰਤ ਨਿਰਮਾਣ ਦੀ ਰੁਪਰੇਖਾ ਨੂੰ ਦੇਸ਼ ਦੇ ਸਾਹਮਣੇ ਰੱਖਣ ਅਤੇ ਇਸ ਵਿੱਚ ਉਹ ਖੇਤੀਬਾੜੀ ਰੋਜ਼ਗਾਰ, ਵਿਦੇਸ਼ ਅਤੇ ਸੁਰੱਖਿਆ ਨੀਤੀਆਂ ਅਦਿ ਮੁੱਖ ਮੁੱਦਿਆਂ ਉੱਤੇ ਗੱਲ ਕਰਨਗੇ। ਲੋਕ ਸਭਾ ਦਾ ਸੈਸ਼ਨ 17 ਜੂਨ ਤੋਂ ਸ਼ੁਰੂ ਹੋ ਕੇ 26 ਜੁਲਾਈ ਤੱਕ ਚਲੇਗਾ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸੰਸਦ ਦਾ ਇਹ ਪਹਿਲਾ ਸੈਸ਼ਨ ਜੁਲਾਈ ਤੱਕ ਜਾਰੀ ਰਹੇਗਾ। 4 ਜੁਲਾਈ ਨੂੰ ਵਿੱਤ ਮੰਤਰਾਲੇ ਦਾ ਆਰਥਕ ਸਰਵੇਖਣ ਸਾਹਮਣੇ ਆਵੇਗਾ ਅਤੇ 5 ਜੁਲਾਈ ਨੂੰ ਦੇਸ਼ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਬਜਟ ਪੇਸ਼ ਕਰਨਗੇ।